ਰਿਕਾਰਡ ਉਛਾਲ ਦੇ ਨਾਲ ਸੋਨਾ ਪਹਿਲੀ ਵਾਰ 38 ਹਜ਼ਾਰ ਦੇ ਪਾਰ

08/08/2019 3:34:06 PM

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਪਿਛਲੇ ਸੈਸ਼ਨ 'ਚ ਆਈ ਜ਼ਬਰਦਸਤ ਤੇਜ਼ੀ ਦੇ ਕਾਰਨ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 550 ਰੁਪਏ ਦੀ ਛਲਾਂਗ ਲਗਾ ਕੇ 38 ਹਜ਼ਾਰ ਦੇ ਪੱਧਰ ਨੂੰ ਪਾਰ ਕਰਕੇ ਹੁਣ ਤੱਕ ਦੇ ਰਿਕਾਰਡ ਪੱਧਰ 38,470 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਸਥਾਨਕ ਬਾਜ਼ਾਰ 'ਚ ਪੀਲੀ ਧਾਤੂ ਪਹਿਲੀ ਵਾਰ 38 ਹਜ਼ਾਰ ਦੇ ਪਾਰ ਪਹੁੰਚੀ ਹੈ। 
ਬਜਟ ਦੇ ਬਾਅਦ ਸੋਨਾ 4300 ਰੁਪਏ ਮਹਿੰਗਾ
ਸੰਸਦ 'ਚ ਪੰਜ ਜੁਲਾਈ ਨੂੰ ਪੇਸ਼ ਬਜਟ ਦੇ ਬਾਅਦ ਤੋਂ ਸੋਨਾ 4,300 ਰੁਪਏ ਮਹਿੰਗਾ ਹੋ ਚੁੱਕਾ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ 430 ਰੁਪਏ ਦੀ ਮਜ਼ਬੂਤੀ ਦੇ ਨਾਲ 44,300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰ 'ਚ ਪਿਛਲੇ ਸੈਸ਼ਨ 'ਚ ਸੋਨਾ 1500 ਡਾਲਰ ਪ੍ਰਤੀ ਔਂਸ ਦੇ ਕਰੀਬ ਪਹੁੰਚ ਗਿਆ ਸੀ। ਹਾਲਾਂਕਿ ਅੱਜ ਮੁਨਾਫਾਵਸੂਲੀ ਦਾ ਦਬਾਅ ਦਿਸਿਆ ਜਿਸ ਨਾਲ ਸੋਨਾ ਹਾਜ਼ਿਰ 0.28 ਫੀਸਦੀ ਉਤਰ ਕੇ 1,496.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ 0.64 ਫੀਸਦੀ ਉਤਰ ਕੇ 1497.70 ਡਾਲਰ ਪ੍ਰਤੀ ਔਂਸ 'ਤੇ ਰਿਹਾ ਹੈ। ਚਾਂਦੀ 0.19 ਫੀਸਦੀ ਉਤਰ ਕੇ 17.07 ਡਾਲਰ ਪ੍ਰਤੀ ਔਂਸ ਬੋਲੀ ਗਈ।


Aarti dhillon

Content Editor

Related News