ਸੋਨੇ ਤੋਂ ਬਾਅਦ ਚਾਂਦੀ ਨੇ ਵੀ ਤੋੜੇ ਸਾਰੇ ਰਿਕਾਰਡ, ਜਾਣੋ ਕੀ ਹਨ ਅੱਜ ਦੇ ਭਾਅ

8/7/2020 1:36:34 PM

ਨਵੀਂ ਦਿੱਲੀ : ਭਾਰਤੀ ਬਾਜ਼ਾਰ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਅੱਜ ਫਿਰ ਉਛਾਲ ਵੇਖਿਆ ਗਿਆ। ਐਮ.ਸੀ.ਐਕਸ. 'ਤੇ ਸੋਨਾ 56 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਚੁੱਕਾ ਹੈ, ਜਦੋਂਕਿ ਚਾਂਦੀ 79 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਕੇ 80 ਹਜ਼ਾਰ ਦੇ ਕਾਫ਼ੀ ਕਰੀਬ ਪਹੁੰਚ ਚੁੱਕੀ ਹੈ।

ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰੀਏ ਤਾਂ ਸੋਨਾ 2 ਹਜ਼ਾਰ ਡਾਲਰ ਦੇ ਪਾਰ 2058 ਡਾਲਰ ਪ੍ਰਤੀ ਓਂਸ ਤੱਕ ਪਹੁੰਚ ਚੁੱਕਾ ਹੈ। ਇਹ 7 ਸਾਲਾਂ ਦਾ ਉੱਚਾ ਪੱਧਰ ਹੈ। 31 ਜੁਲਾਈ ਨੂੰ ਗੋਲਡ 1973 ਡਾਲਰ ਪ੍ਰਤੀ ਓਂਸ 'ਤੇ ਬੰਦ ਹੋਇਆ ਸੀ। ਅਗਸਤ ਦੇ ਮਹੀਨੇ ਵਿਚ ਹੁਣ ਤੱਕ ਉਹ 2072 ਡਾਲਰ ਤੱਕ ਦੇ ਉੱਚੇ ਪੱਧਰ ਨੂੰ ਛੂਹ ਚੁੱਕਾ ਹੈ। ਸਿਲਵਰ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਹ 28.40 ਡਾਲਰ ਪ੍ਰਤੀ ਟਰਾਏ ਓਂਸ 'ਤੇ ਬੰਦ ਹੋਈ।

ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਕੈਨੇਡਾ 'ਚ ਇਸ ਵਾਇਰਸ ਨੇ ਦਿੱਤੀ ਦਸਤਕ, 400 ਤੋਂ ਵਧੇਰੇ ਲੋਕ ਬੀਮਾਰ, ਅਲਰਟ ਜਾਰੀ

ਗੋਲਡ ਅਕਤੂਬਰ ਡਿਲਿਵਰੀ
MCX 'ਤੇ ਸਵੇਰ ਦੇ 10:40 ਵਜੇ ਅਕਤੂਬਰ ਡਿਲਿਵਰੀ ਵਾਲੇ ਗੋਲਡ ਦੀ ਕੀਮਤ ਵਿਚ 15 ਰੁਪਏ ਦੀ ਗਿਰਾਵਟ ਵੇਖੀ ਜਾ ਰਹੀ ਹੈ। ਇਸ ਸਮੇਂ ਇਹ 55,830 ਦੇ ਪੱਧਰ 'ਤੇ ਟ੍ਰੇਡ ਕਰ ਰਿਹਾ ਹੈ। ਵੀਰਵਾਰ ਨੂੰ ਇਹ 55,845 ਦੇ ਪੱਧਰ 'ਤੇ ਬੰਦ ਹੋਇਆ ਸੀ। ਅੱਜ ਸਵੇਰੇ ਇਹ 55,965 ਦੇ ਪੱਧਰ 'ਤੇ ਖੁੱਲ੍ਹਿਆ। 56,191 ਹੁਣ ਤੱਕ ਦਾ ਉੱਚਾ ਪੱਧਰ ਹੈ।

ਸਿਤੰਬਰ ਡਿਲਿਵਰੀ ਚਾਂਦੀ
MCX 'ਤੇ ਸਵੇਰੇ 10:40 ਵਜੇ ਸਤੰਬਰ ਡਿਲਿਵਰੀ ਵਾਲੀ ਚਾਂਦੀ ਦੀ ਕੀਮਤ ਵਿਚ 98 ਰੁਪਏ ਦੀ ਤੇਜੀ ਵੇਖੀ ਜਾ ਰਹੀ ਹੈ।  ਇਸ ਸਮੇਂ ਇਹ 76,150 ਦੇ ਪੱਧਰ 'ਤੇ ਟ੍ਰੇਡ ਕਰ ਰਹੀ ਹੈ। ਵੀਰਵਾਰ ਨੂੰ ਇਹ 76,052 ਦੇ ਪੱਧਰ 'ਤੇ ਬੰਦ ਹੋਈ ਸੀ। ਅੱਜ ਸਵੇਰੇ ਇਹ 77,949 ਦੇ ਪੱਧਰ 'ਤੇ ਖੁੱਲ੍ਹੀ ਅਤੇ ਇਹ ਇਸ ਦਾ ਅੱਜ ਦਾ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ: ਤੀਜੇ ਪੜਾਅ 'ਚ ਪਹੁੰਚੀਆਂ ਕੋਰੋਨਾ ਦੀਆਂ 6 ਵੈਕਸੀਨ, WHO ਨੇ ਕਿਹਾ 'ਕਾਮਯਾਬੀ ਦੀ ਗਾਰੰਟੀ ਫਿਲਹਾਲ ਨਹੀਂ'

ਗੋਲਡ ਦਸੰਬਰ ਡਿਲਿਵਰੀ
MCX 'ਤੇ ਦਸੰਬਰ ਗੋਲਡ ਡਿਲਿਵਰੀ ਵਿਚ 15 ਰੁਪਏ ਦੀ ਤੇਜੀ ਵੇਖੀ ਜਾ ਰਹੀ ਹੈ। ਇਹ ਇਸ ਸਮੇਂ 56,030 ਦੇ ਪੱਧਰ 'ਤੇ ਟ੍ਰੇਡ ਕਰ ਰਿਹਾ ਹੈ। ਵੀਰਵਾਰ ਨੂੰ ਇਹ 56,015 ਦੇ ਪੱਧਰ ਉੱਤੇ ਬੰਦ ਹੋਇਆ ਸੀ। ਅੱਜ ਸਵੇਰੇ ਇਹ 56,347 ਦੇ ਪੱਧਰ 'ਤੇ ਖੁੱਲ੍ਹਿਅ। ਹੁਣ ਤੱਕ ਦੇ ਕਾਰੋਬਾਰ ਦੌਰਾਨ 56,379 ਉੱਚਾ ਪੱਧਰ ਹੈ। MCX 'ਤੇ ਇਸ ਸਮੇਂ ਦਸੰਬਰ ਡਿਲਿਵਰੀ ਚਾਂਦੀ ਦੀ ਕੀਮਤ ਵਿਚ 106 ਰੁਪਏ ਦੀ ਤੇਜੀ ਵੇਖੀ ਜਾ ਰਹੀ ਹੈ। ਵੀਰਵਾਰ ਨੂੰ ਇਹ 77,926 ਦੇ ਪੱਧਰ 'ਤੇ ਬੰਦ ਹੋਈ ਸੀ। ਅੱਜ ਸਵੇਰੇ ਇਹ 79,530 ਦੇ ਪੱਧਰ 'ਤੇ ਖੁੱਲ੍ਹੀ। ਹੁਣ ਤੱਕ ਦਾ ਉੱਚਾ ਪੱਧਰ 79,723 ਹੈ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ


cherry

Content Editor cherry