ਸਰਾਫਾ ਬਾਜ਼ਾਰ 'ਚ ਸੋਨਾ-ਚਾਂਦੀ ਕੀਮਤਾਂ 'ਚ ਹਲਕੀ ਗਿਰਾਵਟ, ਜਾਣੋ ਮੁੱਲ

Monday, Apr 12, 2021 - 04:10 PM (IST)

ਸਰਾਫਾ ਬਾਜ਼ਾਰ 'ਚ ਸੋਨਾ-ਚਾਂਦੀ ਕੀਮਤਾਂ 'ਚ ਹਲਕੀ ਗਿਰਾਵਟ, ਜਾਣੋ ਮੁੱਲ

ਨਵੀਂ ਦਿੱਲੀ- ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ 57 ਰੁਪਏ ਦੀ ਗਿਰਾਵਟ ਨਾਲ 46,070 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਮੁਤਾਬਕ, ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਕਾਰਨ ਕੀਮਤਾਂ 'ਤੇ ਦਬਾਅ ਰਿਹਾ।

ਪਿਛਲੇ ਕਾਰੋਬਾਰ ਵਿਚ ਸੋਨਾ 46,127 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 270 ਰੁਪਏ ਦੀ ਗਿਰਾਵਟ ਨਾਲ 66,043 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜੋ ਪਿਛਲੇ ਕਾਰੋਬਾਰ ਵਿਚ 66,313 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨਾ ਘੱਟ ਕੇ 1,738 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਅਤੇ ਚਾਂਦੀ 25.08 ਡਾਲਰ ਪ੍ਰਤੀ ਔਸ ਦੇ ਪੱਧਰ 'ਤੇ ਸੀ। ਉੱਥੇ ਹੀ, ਇਸ ਵਿਚਕਾਰ ਸ਼ਾਮ ਤਕਰੀਬਨ ਚਾਰ ਵਜੇ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ ਗਿਰਾਵਟ ਤੋਂ ਉਭਰਦੇ ਹੋਏ 145 ਰੁਪਏ ਦੀ ਛਲਾਂਗ ਲਾ ਕੇ 46,738 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਵਾਇਦਾ ਕੀਮਤ ਇਸ ਦੌਰਾਨ 178 ਰੁਪਏ ਦੀ ਬੜ੍ਹਤ ਨਾਲ 67,161 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਗੌਰਤਲਬ ਹੈ ਕਿ ਪਿਛਲੇ ਮਹੀਨੇ ਸੋਨੇ ਦੀ ਕੀਮਤ ਲਗਭਗ 44-45 ਹਜ਼ਾਰ ਵਿਚਕਾਰ ਸੀ। ਕੋਰੋਨਾ ਮਾਮਲੇ ਦੁਬਾਰਾ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ।


author

Sanjeev

Content Editor

Related News