ਮੁੜ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਪੈ ਰਿਹੈ 10 ਗ੍ਰਾਮ ਗੋਲਡ

Wednesday, Dec 09, 2020 - 05:18 PM (IST)

ਮੁੜ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਪੈ ਰਿਹੈ 10 ਗ੍ਰਾਮ ਗੋਲਡ

ਨਵੀਂ ਦਿੱਲੀ (ਭਾਸ਼ਾ) : ਕਮਜ਼ੋਰ ਹਾਜ਼ਿਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦਿਆ ਵਿਚ ਕਟੌਤੀ ਕੀਤੀ, ਜਿਸ ਨਾਲ ਵਾਇਦਾ ਕਾਰੋਬਾਰ ਵਿਚ ਬੁੱਧਵਾਰ ਨੂੰ ਸੋਨਾ 0.82 ਫ਼ੀਸਦੀ ਦੀ ਗਿਰਾਵਟ ਨਾਲ 49,697 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ 'ਤੇ ਫਰਵਰੀ ਮਹੀਨੇ 'ਚ ਡਿਲਿਵਰੀ ਵਾਲਾ ਸੋਨਾ ਵਾਇਦਾ ਦੀ ਕੀਮਤ 412 ਰੁਪਏ ਯਾਨੀ 0.82 ਫ਼ੀਸਦੀ ਦੀ ਗਿਰਾਵਟ ਨਾਲ 49,697 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਹ ਵਿਚ 12,034 ਲਾਟ ਲਈ ਕਾਰੋਬਾਰ ਕੀਤਾ ਗਿਆ। ਕੌਮਾਂਤਰੀ ਬਾਜ਼ਾਰ, ਨਿਊਯਾਰਕ ਵਿਚ ਸੋਨਾ 0.61 ਫ਼ੀਸਦੀ ਦੀ ਗਿਰਾਵਟ ਨਾਲ 1,863.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ:  ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਉਥੇ ਹੀ ਬੁੱਧਵਾਰ ਨੂੰ ਚਾਂਦੀ ਦਾ ਭਾਅ ਵੀ 956 ਰੁਪਏ ਦੀ ਗਿਰਾਵਟ ਨਾਲ 64,236 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਚਾਂਦੀ ਦੇ ਮਾਰਚ 2021 ਦੇ ਮਹੀਨੇ ਵਿਚ ਡਿਲੀਵਰੀ ਵਾਲੇ ਕੰਟਰੈਕਟ ਦੀ ਕੀਮਤ 956 ਰੁਪਏ ਯਾਨੀ 1.47 ਫ਼ੀਸਦੀ ਦੀ ਗਿਰਾਵਟ ਨਾਲ 64,236 ਰੁਪਏ ਪ੍ਰਤੀ ਕਿਲੋ ਰਹਿ ਗਈ, ਜਿਸ ਵਿਚ 12,509 ਲਾਟ ਲਈ ਕਾਰੋਬਾਰ ਹੋਇਆ। ਹਾਲਾਂਕਿ ਗਲੋਬਲ ਤੌਰ 'ਤੇ ਨਿਊਯਾਰਕ ਵਿਚ ਚਾਂਦੀ 1.30 ਫ਼ੀਸਦੀ ਦੀ ਗਿਰਾਵਟ ਨਾਲ 24.42 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਇਹ ਵੀ ਪੜ੍ਹੋ: ਅਨੁਸ਼ਕਾ-ਵਿਰਾਟ ਦੀ ਇਸ ਤਸਵੀਰ ਨੂੰ ਮਿਲਿਆ ਬੇਸ਼ੁਮਾਰ ਪਿਆਰ, 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕ'

ਨੋਟ : ਸੋਨੇ-ਚਾਂਦੀ ਦੀਆਂ ਲਗਾਤਾਰ ਡਿੱਗ ਰਹੀਆਂ ਕੀਮਤਾਂ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News