ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਬਾਜ਼ਾਰ ਦੀਆਂ ਕੀਮਤਾਂ

Monday, Sep 28, 2020 - 09:26 PM (IST)

ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਬਾਜ਼ਾਰ ਦੀਆਂ ਕੀਮਤਾਂ

ਨਵੀਂ ਦਿੱਲੀ- ਗਲੋਬਲ ਬਾਜ਼ਾਰ ਵਿਚ ਕੀਮਤੀ ਧਾਤਾਂ ਦੇ ਮੁੱਲ ਕਮਜ਼ੋਰ ਪੈਣ ਨਾਲ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨੇ ਦਾ ਭਾਅ 194 ਰੁਪਏ ਡਿੱਗ ਕੇ 50,449 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਦਿਨ ਸੋਨੇ ਦਾ ਬੰਦ ਭਾਅ 50,643 ਰੁਪਏ ਪ੍ਰਤੀ 10 ਗ੍ਰਾਮ ਰਿਹਾ ਸੀ। ਚਾਂਦੀ ਦੇ ਭਾਅ ਵਿਚ ਵੀ 933 ਰੁਪਏ ਦੀ ਗਿਰਾਵਟ ਰਹੀ। ਵਿਦੇਸ਼ਾਂ ਵਿਚ ਗਿਰਾਵਟ ਦੇ ਬਾਅਦ ਇੱਥੇ ਵੀ ਚਾਂਦੀ 933 ਰੁਪਏ ਫਿਸਲ ਕੇ 59,274 ਰੁਪਏ ਕਿਲੋ ਦੇ ਭਾਅ 'ਤੇ ਆ ਗਈ। ਇਸ ਤੋਂ ਪਿਛਲੇ ਦਿਨ ਇਸ ਦਾ ਬੰਦ ਭਾਅ 60,207 ਰੁਪਏ ਪ੍ਰਤੀ ਕਿਲੋ ਰਿਹਾ ਸੀ। 

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਉੱਚ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ ਕਮਜ਼ੋਰ ਰੁਪਏ ਦੇ ਬਾਵਜੂਦ ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਦੇ ਸੰਕੇਤ ਮਿਲਣ ਨਾਲ ਦਿੱਲੀ ਵਿਚ 24 ਕੈਰਟ ਹਾਜ਼ਰ ਸੋਨੇ ਦਾ ਭਾਅ 194 ਰੁਪਏ ਘੱਟ ਗਿਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ਵਿਚ ਰੁਪਿਆ ਸ਼ੁਰੂਆਤ ਬੜ੍ਹਤ ਗੁਆਉਣ ਦੇ ਬਾਅਦ ਕਾਰੋਬਾਰ ਦੀ ਸਮਾਪਤੀ 'ਤੇ ਡਾਲਰ ਦੇ ਮੁਕਾਬਲੇ 18 ਪੈਸੇ ਡਿੱਗ ਕੇ 73.79 ਪ੍ਰਤੀ ਡਾਲਰ 'ਤੇ ਬੰਦ ਹੋਇਆ। 


author

Sanjeev

Content Editor

Related News