ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

09/11/2020 11:08:45 AM

ਨਵੀਂ ਦਿੱਲੀ : ਅੱਜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਵੇਖੀ ਜਾ ਰਹੀ ਹੈ। ਵਾਇਦਾ ਬਾਜ਼ਾਰ ਵਿਚ ਅੱਜ ਸਵੇਰੇ ਸੋਨਾ 51,431 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ, ਜੋ ਵੀਰਵਾਰ ਨੂੰ 51,774 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਯਾਨੀ ਅੱਜ ਸੋਨਾ 343 ਰੁਪਏ ਪ੍ਰਤੀ 110 ਗ੍ਰਾਮ ਦੀ ਗਿਰਾਵਟ ਨਾਲ ਖੁੱਲ੍ਹਿਆ। ਇਹ ਗਿਰਾਵਟ ਵੱਧ ਕੇ 493 ਅੰਕਾਂ ਤੱਕ ਜਾ ਪਹੁੰਚੀ। ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਸੋਨੇ ਨੇ 51,281 ਦਾ ਹੇਠਲਾ ਪੱਧਰ ਛੂਹ ਲਿਆ, ਜਦੋਂ ਕਿ ਸੋਨਾ ਆਪਣੇ ਓਪਨਿੰਗ ਪ੍ਰਾਇਸ ਤੋਂ ਉੱਤੇ ਨਹੀਂ ਜਾ ਸਕਿਆ। ਯਾਨੀ ਕਿ ਸੋਨੇ ਵਿਚ ਗਿਰਾਵਟ ਲਗਾਤਾਰ ਜਾਰੀ ਰਹੀ।

ਇਹ ਵੀ ਪੜ੍ਹੋ: ਸ਼ਰਮਸਾਰ : 52 ਸਾਲਾ ਬਜ਼ੁਰਗ ਨੇ 12 ਸਾਲਾ ਬੱਚੀ ਦੀ ਰੋਲੀ ਪੱਤ

ਕਮਜੋਰ ਹਾਜਿਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ ਜਿਸ ਨਾਲ ਵਾਇਦਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 0.07 ਫ਼ੀਸਦੀ ਦੀ ਗਿਰਾਵਟ ਨਾਲ 51,364 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਸੋਨਾ ਕੰਟਰੈਕਟ ਦੀ ਕੀਮਤ 38 ਰੁਪਏ ਯਾਨੀ 0.07 ਫ਼ੀਸਦੀ ਦੀ ਗਿਰਾਵਟ ਨਾਲ 51,364 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਵਿਚ 12,398 ਲਾਟ ਲਈ ਕਾਰੋਬਾਰ ਹੋਇਆ। ਅੰਤਰਰਾਸ਼ਟਰੀ ਬਾਜ਼ਾਰ, ਨਿਊਯਾਰਕ ਵਿਚ ਸੋਨਾ 0.16 ਫ਼ੀਸਦੀ ਦੀ ਨਰਮੀ ਨਾਲ 1,951.80 ਡਾਲਰ ਪ੍ਰਤੀ ਔਂਸ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ : ਇਨ੍ਹਾਂ 3 ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਸਸਤਾ ਹੋਇਆ ਲੋਨ

ਇਸੇ ਤਰ੍ਹਾਂ ਅੱਜ ਚਾਂਦੀ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਸ਼ਾਮ ਨੂੰ ਚਾਂਦੀ 68,991 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਬੰਦ ਹੋਈ ਸੀ। ਅੱਜ ਚਾਂਦੀ 491 ਰੁਪਏ ਦੀ ਗਿਰਾਵਟ ਨਾਲ 68,500 ਰੁਪਏ ਦੇ ਪੱਧਰ 'ਤੇ ਖੁੱਲ੍ਹੀ ਪਰ ਬਾਜ਼ਾਰ ਖੁੱਲ੍ਹਣ ਦੇ ਬਾਅਦ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਅੱਜ ਚਾਂਦੀ ਨੇ 67,777 ਰੁਪਏ ਪ੍ਰਤੀ ਕਿਲੋ ਦਾ ਘੱਟ ਤੋਂ ਘੱਟ ਪੱਧਰ ਵੀ ਛੂਹ ਲਿਆ। ਯਾਨੀ ਚਾਂਦੀ ਵਿਚ ਗਿਰਾਵਟ ਸ਼ੁਰੂਆਤੀ ਕਾਰੋਬਾਰ ਵਿਚ ਹੀ ਵੱਧ ਕੇ 1214 ਰੁਪਏ ਪ੍ਰਤੀ ਕਿਲੋ ਤੱਕ ਜਾ ਪੁੱਜੀ।

ਇਹ ਵੀ ਪੜ੍ਹੋ: CPL 2020: ਨਾਈਟ ਰਾਈਡਰਜ਼ ਚੌਥੀ ਵਾਰ ਬਣੀ ਚੈਂਪੀਅਨ, ਸ਼ਾਹਰੁਖ ਖ਼ਾਨ ਨੇ ਟੀਮ ਨਾਲ ਇੰਝ ਮਨਾਇਆ ਜਸ਼ਨ

ਉੱਥੇ ਹੀ ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਚਾਂਦੀ 875 ਰੁਪਏ ਦੀ ਵੱਡੀ ਛਲਾਂਗ ਲਾ ਕੇ 69,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਸੈਸ਼ਨ 'ਚ ਚਾਂਦੀ ਦੀ ਕੀਮਤ 69,075 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ 26.95 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।


cherry

Content Editor

Related News