ਹੋਰ ਸਸਤਾ ਹੋਇਆ ਸੋਨਾ-ਚਾਂਦੀ, ਖ਼ਰੀਦਣ ਦਾ ਹੈ ਚੰਗਾ ਮੌਕਾ

09/09/2020 3:30:43 PM

ਨਵੀਂ ਦਿੱਲੀ (ਵਾਰਤਾ) : ਵਿਦੇਸ਼ਾਂ 'ਚ ਪੀਲੀ ਧਾਤੂ 'ਤੇ ਦਬਾਅ ਦੌਰਾਨ ਘਰੇਲੂ ਪੱਧਰ 'ਤੇ ਅੱਜ ਸੋਨਾ ਕਰੀਬ 250 ਰੁਪਏ ਅਤੇ ਚਾਂਦੀ ਲਗਭਗ 700 ਰੁਪਏ ਲੁੜਕ ਗਈ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ਵਿਚ ਸੋਨਾ 233 ਰੁਪਏ ਯਾਨੀ 0.45 ਫ਼ੀਸਦੀ ਟੁੱਟ ਕੇ 51,120 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਸੋਨਾ ਮਿਨੀ 0.47 ਫ਼ੀਸਦੀ ਦੀ ਨਰਮੀ ਨਾਲ 51,189 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਚਾਂਦੀ ਵੀ 694 ਰੁਪਏ ਯਾਨੀ 1.01 ਫ਼ੀਸਦੀ ਲੁੜਕ ਕੇ 67,800 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਚਾਂਦੀ ਮਿਨੀ 0.95 ਫ਼ੀਸਦੀ ਦੀ ਗਿਰਾਵਟ ਨਾਲ 67,797 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸੋਨਾ ਹਾਜਿਰ ਇਕ ਡਾਲਰ ਟੁੱਟ ਕੇ 1,930 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਚਾਂਦੀ ਹਾਜਿਸ ਵੀ 0.08 ਡਾਲਰ ਦੀ ਗਿਰਾਵਟ ਵਿਚ 26.66 ਡਾਲਰ ਪ੍ਰਤੀ ਔਂਸ 'ਤੇ ਰਹੀ। ਹਾਲਾਂÎਕ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 5.10 ਡਾਲਰ ਦੀ ਬੜ੍ਹਤ ਨਾਲ 1,938.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੋਲੀਬਾਰੀ 'ਚ 8 ਸਾਲਾ ਬੱਚੀ ਸਮੇਤ 10 ਲੋਕਾਂ ਦੀ ਮੌਤ

ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 122 ਰੁਪਏ ਦੀ ਤੇਜ਼ੀ ਨਾਲ 51,989 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,867 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਚਾਂਦੀ ਵੀ 340 ਰੁਪਏ ਵੱਧ ਕੇ 69,665 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਦਿਨ ਚਾਂਦੀ 69,325 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਰੁਪਏ ਦਾ ਮੁੱਲ ਘਟਣ ਨਾਲ ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 122 ਰੁਪਏ ਚੜ੍ਹ ਗਈ।''

ਇਹ ਵੀ ਪੜ੍ਹੋ:  WHO ਨੇ ਦੱਸਿਆ ਚੀਨ ਨੇ ਕੋਰੋਨਾ ਵਾਇਰਸ 'ਤੇ ਕਿਵੇਂ ਪ੍ਰਾਪਤ ਕੀਤੀ 'ਜਿੱਤ'

ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਮੰਗ ਵਧਣ ਵਿਚਕਾਰ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ 25 ਪੈਸੇ ਘੱਟ ਕੇ 73.63 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਮੁੱਲ ਮਾਮੂਲੀ ਤੇਜ਼ੀ ਨਾਲ 1,930 ਡਾਲਰ ਪ੍ਰਤੀ ਔਂਸ ਸੀ, ਜਦੋਂ ਕਿ ਚਾਂਦੀ 26.91 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਇਹ ਵੀ ਪੜ੍ਹੋ: ਦਰੋਣਾਚਾਰੀਆ ਪੁਰਸਕਾਰ ਜੇਤੂ ਐਥਲੇਟਿਕ ਕੋਚ ਵੀਰੇਂਦਰ ਪੂਨੀਆ ਨੂੰ ਹੋਇਆ ਕੋਰੋਨਾ


cherry

Content Editor

Related News