ਰਾਹਤ ਤੋਂ ਬਾਅਦ GOLD ਨੇ ਫਿਰ ਦਿਖਾਇਆ ਆਪਣਾ ਰੰਗ, 90 ਹਜ਼ਾਰ ਦੇ ਨੇੜੇ ਪਹੁੰਚਿਆ Silver

Friday, Sep 20, 2024 - 10:55 AM (IST)

ਰਾਹਤ ਤੋਂ ਬਾਅਦ GOLD ਨੇ ਫਿਰ ਦਿਖਾਇਆ ਆਪਣਾ ਰੰਗ, 90 ਹਜ਼ਾਰ ਦੇ ਨੇੜੇ ਪਹੁੰਚਿਆ Silver

ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ ਨੇ ਭਾਵੇਂ ਦੋ ਦਿਨਾਂ ਤੋਂ ਰਾਹਤ ਦਿੱਤੀ ਹੋਵੇ ਪਰ ਅੱਜ ਯਾਨੀ 20 ਸਤੰਬਰ ਨੂੰ ਫਿਰ ਸੋਨੇ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਸੋਨੇ ਦੀ ਫਿਊਚਰਜ਼ ਕੀਮਤ 0.07 ਫੀਸਦੀ ਵਧ ਕੇ 73,489 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ ਜਦਕਿ ਚਾਂਦੀ ਦੀ ਕੀਮਤ 0.12 ਫੀਸਦੀ ਦੀ ਗਿਰਾਵਟ ਨਾਲ 89,858 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।

ਜਾਣੋ ਜਲੰਧਰ 'ਚ ਸੋਨੇ ਦੀ ਕੀਮਤ 

22 ਕੈਰੇਟ ਰੁਪਏ 69610/10 ਗ੍ਰਾਮ
23 ਕੈਰੇਟ ਰੁਪਏ 72,980/10 ਗ੍ਰਾਮ
24 ਕੈਰੇਟ ਰੁਪਏ 74850/10 ਗ੍ਰਾਮ

ਸੋਨਾ 100 ਰੁਪਏ ਵਧਿਆ, ਚਾਂਦੀ 500 ਰੁਪਏ ਚੜ੍ਹੀ

ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਸੋਨੇ ਦੀ ਕੀਮਤ 100 ਰੁਪਏ ਵਧ ਕੇ 75,650 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਵਧਦੀ ਮੰਗ ਅਤੇ ਮਜ਼ਬੂਤ ​​​​ਆਲਮੀ ਸੰਕੇਤਾਂ ਕਾਰਨ ਇਹ ਵਾਧਾ ਹੋਇਆ ਹੈ। ਬੁੱਧਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 75,550 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਅਖਿਲ ਭਾਰਤੀ ਸਰਾਫਾ ਸੰਘ ਅਨੁਸਾਰ, ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਸੈਸ਼ਨ ਵਿੱਚ ਵਾਧਾ ਹੋਇਆ ਹੈ। ਵੀਰਵਾਰ ਨੂੰ ਚਾਂਦੀ ਦੀ ਕੀਮਤ 500 ਰੁਪਏ ਵਧ ਕੇ 91,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਸੈਸ਼ਨ 'ਚ ਇਹ 90,500 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਇਆ ਸੀ। ਛੇ ਕਾਰੋਬਾਰੀ ਸੈਸ਼ਨਾਂ 'ਚ ਚਾਂਦੀ ਦੀ ਕੀਮਤ 7,200 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। 

4 ਮਹਾਨਗਰਾਂ ਅਤੇ ਭੋਪਾਲ ਵਿੱਚ ਸੋਨੇ ਦੀ ਕੀਮਤ

ਦਿੱਲੀ : 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,400 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,600 ਰੁਪਏ ਹੈ।
ਮੁੰਬਈ : 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,250 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,450 ਰੁਪਏ ਹੈ।
ਕੋਲਕਾਤਾ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 68,250 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 74,450 ਰੁਪਏ ਹੈ।
ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,250 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,450 ਰੁਪਏ ਹੈ।
ਭੋਪਾਲ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,300 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,450 ਰੁਪਏ ਹੈ।

ਇਸ ਸਾਲ ਹੁਣ ਤੱਕ ਸਾਢੇ 9 ਹਜ਼ਾਰ ਰੁਪਏ ਤੋਂ ਵੱਧ ਚੜ੍ਹ ਚੁੱਕਾ ਹੈ ਸੋਨਾ

ਆਈਬੀਜੇਏ ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 9,850 ਰੁਪਏ ਵਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 73,202 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 88,275 ਰੁਪਏ ਹੋ ਗਈ ਹੈ।


author

Harinder Kaur

Content Editor

Related News