ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਲਗਾਤਾਰ ਚਾਰ ਦਿਨ ਸਸਤਾ ਹੋਇਆ Gold
Saturday, Dec 21, 2024 - 01:11 PM (IST)
ਨਵੀਂ ਦਿੱਲੀ - ਅੱਜ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਲਗਾਤਾਰ ਚੌਥੇ ਦਿਨ ਸਸਤਾ ਹੋਇਆ ਅਤੇ 24 ਕੈਰੇਟ ਸੋਨੇ ਦੀ ਕੀਮਤ 76,800 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਅੱਜ ਸੋਨੇ ਦੀ ਕੀਮਤ 'ਚ 350 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਤੁਹਾਡੇ ਘਰ 'ਚ ਕੋਈ ਵਿਆਹ ਜਾਂ ਕੋਈ ਹੋਰ ਫੰਕਸ਼ਨ ਹੈ, ਤਾਂ ਇਹ ਸੋਨਾ ਖਰੀਦਣ ਦਾ ਵਧੀਆ ਸਮਾਂ ਹੋ ਸਕਦਾ ਹੈ। ਆਪਣੇ ਸ਼ਹਿਰ ਵਿੱਚ ਸੋਨੇ ਦੀ ਨਵੀਨਤਮ ਕੀਮਤ ਦੀ ਜਾਂਚ ਯਕੀਨੀ ਬਣਾਓ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
21 ਦਸੰਬਰ ਨੂੰ ਇੱਕ ਕਿਲੋਗ੍ਰਾਮ ਚਾਂਦੀ ਦਾ ਰੇਟ
ਦੇਸ਼ 'ਚ ਇਕ ਕਿਲੋ ਚਾਂਦੀ ਦੀ ਕੀਮਤ 90,500 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਕੱਲ੍ਹ ਚਾਂਦੀ ਦੀ ਕੀਮਤ 92,500 ਰੁਪਏ ਸੀ। ਚਾਂਦੀ ਦੀ ਕੀਮਤ 'ਚ 2,000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : Smartwatch ਬਾਜ਼ਾਰ 'ਚ ਖ਼ਤਮ ਹੋਈ Apple ਦੀ ਬਾਦਸ਼ਾਹਤ! ਇਸ ਚੀਨੀ ਬ੍ਰਾਂਡ ਨੇ ਛੱਡਿਆ ਪਿੱਛੇ
ਸੋਨਾ-ਚਾਂਦੀ ਕਿਉਂ ਸਸਤੇ ਹੋਏ?
ਵਪਾਰੀਆਂ ਮੁਤਾਬਕ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਉਦਯੋਗਿਕ ਇਕਾਈਆਂ ਦੀ ਘੱਟ ਮੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਫੈਡਰਲ ਰਿਜ਼ਰਵ ਵੱਲੋਂ ਗਲੋਬਲ ਬਾਜ਼ਾਰ 'ਚ ਵਿਆਜ ਦਰਾਂ 'ਚ ਘੱਟ ਕਟੌਤੀ ਦੇ ਸੰਕੇਤ ਮਿਲਣ ਕਾਰਨ ਸੋਨੇ ਦੀ ਮੰਗ ਵੀ ਕਮਜ਼ੋਰ ਹੋਈ ਹੈ। ਘਰੇਲੂ ਬਾਜ਼ਾਰ 'ਚ 75,500 ਰੁਪਏ ਦਾ ਪੱਧਰ ਕੁਝ ਸਮਰਥਨ ਪ੍ਰਦਾਨ ਕਰ ਰਿਹਾ ਹੈ ਪਰ ਵਿਆਜ ਦਰਾਂ 'ਤੇ ਅਨਿਸ਼ਚਿਤਤਾ ਅਤੇ ਆਉਣ ਵਾਲੇ ਆਰਥਿਕ ਅੰਕੜਿਆਂ ਕਾਰਨ ਸੋਨੇ ਦੀਆਂ ਕੀਮਤਾਂ ਅਸਥਿਰ ਹਨ।
ਇਹ ਵੀ ਪੜ੍ਹੋ : Axis Bank ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, ਕ੍ਰੈਡਿਟ ਕਾਰਡ ਨਿਯਮਾਂ 'ਚ ਕੀਤਾ ਬਦਲਾਅ
ਕੀ ਸਾਲ 2025 'ਚ ਵਧੇਗੀ ਸੋਨੇ ਦੀ ਕੀਮਤ?
ਪਿਛਲੇ 2 ਹਫ਼ਤਿਆਂ ਦੇ ਰੁਝਾਨ ਮੁਤਾਬਕ ਸੋਨਾ ਸਿਰਫ਼ ਇੱਕ ਰੇਂਜ ਵਿੱਚ ਹੀ ਵਪਾਰ ਕਰ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸਾਲ 2025 'ਚ 10 ਗ੍ਰਾਮ ਸੋਨੇ ਦੀ ਕੀਮਤ 90,000 ਰੁਪਏ ਤੱਕ ਜਾ ਸਕਦੀ ਹੈ, ਮਤਲਬ ਕਿ ਅਗਲੇ ਸਾਲ ਸੋਨਾ ਚੰਗਾ ਰਿਟਰਨ ਦੇਣ ਵਾਲਾ ਹੈ। ਅਜਿਹੇ 'ਚ ਸਾਲ 2024 ਸੋਨੇ 'ਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਦੇਸ਼ ਵਿੱਚ ਸੋਨੇ ਦੀ ਕੀਮਤ ਸਥਾਨਕ ਅਤੇ ਅੰਤਰਰਾਸ਼ਟਰੀ ਕਾਰਕਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਅਮਰੀਕੀ ਆਰਥਿਕ ਅੰਕੜਿਆਂ ਦੇ ਮਿਸ਼ਰਤ ਅਤੇ ਵਿਆਜ ਦਰਾਂ 'ਤੇ ਫੈਡਰਲ ਰਿਜ਼ਰਵ ਦੇ ਫੈਸਲੇ ਦਾ ਸੋਨੇ ਦੀਆਂ ਕੀਮਤਾਂ 'ਤੇ ਅਸਰ ਪਿਆ ਹੈ।
ਇਹ ਵੀ ਪੜ੍ਹੋ : 6 ਪ੍ਰਮੁੱਖ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਝਟਕਾ, Home Loan 'ਤੇ ਵਧਾ ਦਿੱਤਾ Interest Rate
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8