ਸੋਨਾ 560 ਰੁਪਏ ਚਮਕਿਆ, ਚਾਂਦੀ ਨੇ ਲਗਾਈ ਲੰਮੀ ਛਾਲ

Monday, Mar 02, 2020 - 06:06 PM (IST)

ਸੋਨਾ 560 ਰੁਪਏ ਚਮਕਿਆ, ਚਾਂਦੀ ਨੇ ਲਗਾਈ ਲੰਮੀ ਛਾਲ

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 560 ਰੁਪਏ ਚਮਕ ਕੇ 43430 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ 900 ਰੁਪਏ ਦੀ ਛਾਲ ਮਾਰ ਕੇ 46600 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨਾ ਹਾਜਿਰ 22.55 ਡਾਲਰ ਦੀ ਤੇਜ਼ੀ ਲੈ ਕੇ 1608.60 ਡਾਲਰ ਪ੍ਰਤੀ ਔਂਸ ਰਿਹਾ। ਇਸ ਦੇ ਨਾਲ ਹੀ ਅਮਰੀਕੀ ਸੋਨਾ ਵਾਇਦਾ 34.40 ਡਾਲਰ ਦੇ ਵਾਧੇ ਨਾਲ 1598.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ 'ਚ ਵੀ ਤੇਜ਼ੀ ਰਹੀ ਅਤੇ ਇਹ 0.28 ਡਾਲਰ ਦੇ ਵਾਧੇ ਨਾਲ 16.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਸਥਾਨਕ ਬਜ਼ਾਰ ਵਿਚ ਤਿੰਨ ਦਿਨਾਂ ਦੀ ਗਿਰਾਵਟ ਦੇ ਬਾਅਦ ਸੋਨੇ ਦੀ ਚਮਕ ਵਧੀ ਹੈ। ਸੋਨਾ ਸਟੈਂਡਰਡ 560 ਰੁਪਏ ਚਮਕ ਕੇ 43430 ਪ੍ਰਤੀ 10 ਗ੍ਰਾਮ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਦੇ ਨਾਲ 43,260 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਵਿਕਿਆ। 8 ਗ੍ਰਾਮ ਵਾਲੀ ਗਿੰਨੀ 100 ਰੁਪਏ ਵਧ ਕੇ 31,200 ਰੁਪਏ ਪ੍ਰਤੀ ਇਕਾਈ ਬੋਲੀ ਗਈ। ਚਾਂਦੀ ਲਗਾਤਾਰ ਪੰਜ ਦਿਨਾਂ ਦੀ ਗਿਰਾਵਟ ਦੇ ਬਾਅਦ ਉਭਰਨ 'ਚ ਸਫਲ ਰਹੀ।


Related News