ਹੋਲੀ ਤੋਂ ਪਹਿਲਾਂ Gold ਨੇ ਬਣਾਇਆ ਰਿਕਾਰਡ, ਦੇਖੋ ਕਿੰਨਾ ਹੋਇਆ ਮਹਿੰਗਾ
Thursday, Mar 13, 2025 - 10:29 PM (IST)

ਨੈਸ਼ਨਲ ਡੈਸਕ — ਗਲੋਬਲ ਬਾਜ਼ਾਰਾਂ 'ਚ ਮਜ਼ਬੂਤੀ ਕਾਰਨ ਭਾਰਤ 'ਚ ਹੋਲੀ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਨੇ ਨਵਾਂ ਰਿਕਾਰਡ ਬਣਾਇਆ ਹੈ। ਸੋਨੇ ਦੀ ਕੀਮਤ 87,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਕੇ 87,569 ਰੁਪਏ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਵਾਇਦਾ ਕਰੀਬ 5 ਮਹੀਨਿਆਂ ਬਾਅਦ 1 ਲੱਖ ਰੁਪਏ ਦਾ ਅੰਕੜਾ ਪਾਰ ਕਰਕੇ 1,00,444 ਰੁਪਏ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸ਼ੁਰੂ ਕੀਤੀ ਟੈਰਿਫ ਜੰਗ ਕਾਰਨ ਵਿਸ਼ਵ ਆਰਥਿਕ ਅਨਿਸ਼ਚਿਤਤਾ ਵਧ ਗਈ ਹੈ, ਜਿਸ ਕਾਰਨ ਨਿਵੇਸ਼ਕ ਸੁਰੱਖਿਅਤ ਜਾਇਦਾਦਾਂ ਜਿਵੇਂ ਕਿ ਸੋਨੇ ਅਤੇ ਚਾਂਦੀ ਵੱਲ ਮੁੜ ਰਹੇ ਹਨ। ਇਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ।