ਸੋਨਾ 250 ਰੁਪਏ ਦੀ ਛਲਾਂਗ ਲਗਾ ਕੇ 38670 ''ਤੇ ਪਹੁੰਚਿਆ

08/17/2019 5:25:17 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਲਗਾਤਾਰ ਦੋਵਾਂ ਕੀਮਤੀ ਧਾਤੂਆਂ ਨੇ ਲੰਬੀ ਛਲਾਂਗ ਲਗਾਈ। ਸੋਨਾ 250 ਰੁਪਏ ਦੀ ਤੇਜ਼ੀ ਨਾਲ 38670 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਹਾਜ਼ਿਰ 370 ਰੁਪਏ ਦੀ ਛਲਾਂਗ ਦੇ ਨਾਲ 45050 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ ਇਕ ਵਾਰ ਫਿਰ 1524.90 ਡਾਲਰ ਪ੍ਰਤੀ ਟਰਾਏ ਓਂਸ ਨੂੰ ਛੂਹ ਗਿਆ ਜੋ ਛੇ ਸਾਲ ਦੇ ਅਧਿਕਤਮ ਭਾਅ ਤੋਂ ਮਾਮੂਲੀ ਘੱਟ ਸੀ। ਅਮਰੀਕਾ 'ਚ ਅਕਤੂਬਰ ਵਾਇਦਾ 1523.80 ਡਾਲਰ ਪ੍ਰਤੀ ਟਰਾਏ ਓਂਸ ਬੋਲਿਆ ਗਿਆ। ਚਾਂਦੀ ਅਕਤੂਬਰ ਦਾ ਵਾਇਦਾ ਭਾਅ 17.08 ਡਾਲਰ ਪ੍ਰਤੀ ਟਰਾਏ ਓਂਸ ਸੀ। ਸਥਾਨਕ ਪੱਧਰ 'ਤੇ ਭਾਅ ਉੱਚੇ ਹੋਣ ਨਾਲ ਹਾਲਾਂਕਿ ਮੰਗ ਕਮਜ਼ੋਰ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਖਰੀਦਾਰ ਪੁਰਾਣੇ ਸੋਨੇ ਦੀ ਅਦਲਾ-ਬਦਲੀ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਭਾਅ ਉੱਚਾ ਹੋਣ ਦੀ ਵਜ੍ਹਾ ਨਾਲ ਜੁਲਾਈ 'ਚ ਸੋਨੇ ਦਾ ਆਯਾਤ 42 ਫੀਸਦੀ ਡਿੱਗ ਕੇ 1.71 ਅਰਬ ਡਾਲਰ ਦਾ ਰਹਿ ਗਿਆ। ਡਾਲਰ ਮੁਕਾਬਲੇ ਰੁਪਏ 'ਚ ਹਾਲਾਂਕਿ ਪਿਛਲੇ ਦੋ ਕਾਰੋਬਾਰੀਆਂ ਦਿਨਾਂ 'ਚ ਮਾਮੂਲੀ ਵਾਧਾ ਸੀ। ਇਸ ਦੇ ਬਾਵਜੂਦ ਸ਼ੁੱਕਰਵਾਰ ਨੂੰ ਡਾਲਰ ਰੁਪਿਆ ਵਿਨਿਯਮ ਦਰ 71 ਰੁਪਏ ਤੋਂ ਉੱਚੀ ਰਹੀ। ਕੱਚਾ ਤੇਲ ਮਜ਼ਬੂਤ ਹੋਣ ਦਾ ਵੀ ਸਥਾਨਕ ਬਾਜ਼ਾਰ 'ਚ ਕੀਮਤੀ ਧਾਤੂਆਂ 'ਤੇ ਅਸਰ ਪਿਆ ਹੈ। 


Aarti dhillon

Content Editor

Related News