ਸੋਨਾ ਹੁਣ ਵੀ 47 ਹਜ਼ਾਰ ਰੁ: ਤੋਂ ਥੱਲ੍ਹੇ, ਚਾਂਦੀ 'ਚ ਵੀ ਹਲਕੀ ਗਿਰਾਵਟ, ਜਾਣੋ ਮੁੱਲ

Tuesday, Jun 22, 2021 - 06:54 PM (IST)

ਨਵੀਂ ਦਿੱਲੀ- ਸੋਨਾ ਖ਼ਰੀਦਣ ਦਾ ਹੁਣ ਵੀ ਸਹੀ ਮੌਕਾ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 45 ਰੁਪਏ ਦੀ ਮਾਮੂਲੀ ਤੇਜ਼ੀ ਨਾਲ 46,213 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਦਿਨ ਸੋਨਾ 46,168 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤੋਂ ਉਲਟ ਚਾਂਦੀ 86 ਰੁਪਏ ਦੀ ਗਿਰਾਵਟ ਦੇ ਨਾਲ 66,389 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆਈ ਗਈ।

ਪਿਛਲੇ ਦਿਨ ਚਾਂਦੀ 66,475 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ, ''ਕੱਲ੍ਹ ਰਾਤ ਅਮਰੀਕੀ ਬਾਜ਼ਾਰ ਵਿਚ ਸੋਨੇ ਵਿਚ ਆਏ ਸੁਧਾਰ ਅਤੇ ਰੁਪਏ ਦੀ ਵਟਾਂਦਰਾ ਦਰ ਵਿਚ ਨਰਮੀ ਕਾਰਨ ਦਿੱਲੀ ਵਿਚ 24 ਕੈਰੇਟ ਸੋਨਾ 45 ਰੁਪਏ ਤੇਜ਼ ਰਿਹਾ।" ਵਟਾਂਦਰਾ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਕਮਜ਼ੋਰ ਹੋ ਕੇ 74.20 ਰੁਪਏ ਪ੍ਰਤੀ ਡਾਲਰ 'ਤੇ ਚੱਲ ਰਿਹਾ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,778 ਡਾਲਰ ਪ੍ਰਤੀ ਔਂਸ 'ਤੇ ਚੱਲ ਰਿਹਾ ਸੀ, ਜਦੋਂ ਕਿ ਚਾਂਦੀ 25.84 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।


Sanjeev

Content Editor

Related News