ਡਾਲਰ ਇੰਡੈਕਸ ’ਚ ਗਿਰਾਵਟ ਨਾਲ ਚੜ੍ਹਿਆ ਸੋਨਾ, ਭਾਅ ਤਿੰਨ ਹਫਤੇ ਦੇ ਉੱਚ ਪੱਧਰ ’ਤੇ

Wednesday, Jul 07, 2021 - 03:22 PM (IST)

ਨਵੀਂ ਦਿੱਲੀ - ਡਾਲਰ ਇੰਡੈਕਸ ’ਚ ਆਈ ਤੇਜ਼ ਗਿਰਾਵਟ ਕਾਰਨ ਮੰਗਲਵਾਰ ਨੂੰ ਸੋਨੇ ਦੇ ਰੇਟ ਇਕ ਵਾਰ ਮੁੜ ਤਿੰਨ ਹਫਤਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਏ। ਨਿਊਯਾਰਕ ਕਮੋਡਿਟੀ ਐਕਸਚੇਂਜ ਕਾਮੈਕਸ ’ਤੇ ਮੰਗਲਵਾਰ ਦੇਰ ਰਾਤ ਸੋਨਾ ਕਰੀਬ ਪੌਣੇ ਦੋ ਫੀਸਦੀ ਦੀ ਤੇਜ਼ੀ ਨਾਲ 1812 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ ਜਦ ਕਿ ਘਰੇਲੂ ਬਾਜ਼ਾਰ ’ਚ ਵੀ ਸੋਨੇ ਦੇ ਐਕਸਚੇਂਜ ਭਾਅ ’ਚ 600 ਰੁਪਏ ਦੀ ਤੇਜ਼ੀ ਦਿਖਾਈ ਦਿੱਤੀ ਅਤੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ਵਿਚ ਸੋਨੇ ਦੇ ਰੇਟ 48 ਹਜ਼ਾਰ ਰੁਪਏ ਪ੍ਰਤੀ ਤੋਲਾ ਤੋਂ ਉੱਪਰ ਪਹੁੰਚ ਗਏ। ਦਰਅਸਲ ਡਾਲਰ ਇੰਡੈਕਸ ਦੇ ਕਮਜ਼ੋਰ ਹੋ ਕੇ 92 ’ਤੇ ਡਿੱਗ ਜਾਣ ਨਾਲ ਸੋਨੇ ’ਚ ਇਕ ਵਾਰ ਮੁੜ ਖਰੀਦ ਸ਼ੁਰੂ ਹੋਈ ਹੈ ਅਤੇ ਇਸ ਕਾਰਨ ਸੋਨੇ ਦੇ ਰੇਟ ’ਚ ਮੰਗਲਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ, 3 ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਕੀਮਤੀ ਧਾਤਾਂ ਦੇ ਭਾਅ

ਫੈੱਡ ਰਿਜ਼ਰਵ ਦੀ ਅੱਜ ਹੋਣ ਵਾਲੀ ਬੈਠਕ ’ਤੇ ਨਜ਼ਰਾਂ

ਦਰਅਸਲ ਪਿਛਲੇ ਹਫਤੇ ਅਮਰੀਕਾ ’ਚ ਜੋ ਰੋਜ਼ਗਾਰ ਦੇ ਅੰਕੜੇ ਆਏ ਹਨ, ਉਨ੍ਹਾਂ ਨਾਲ ਅਰਥਵਿਵਸਥਾ ’ਚ ਮਜ਼ਬੂਤੀ ਦੀ ਉਮੀਦ ਜਾਗੀ ਹੈ ਅਤੇ ਇਨ੍ਹਾਂ ਅੰਕੜਿਆਂ ਤੋਂ ਬਾਅਦ ਇਹ ਮੁਲਾਂਕਣ ਲਗਾਇਆ ਜਾ ਰਿਹਾ ਹੈ ਕਿ ਸਥਿਤੀ ਹੁਣ ਥੋੜੀ ਨਾਰਮਲ ਹੋ ਰਹੀ ਹੈ ਅਤੇ ਅਜਿਹੀ ਸਥਿਤੀ ’ਚ ਅਮਰੀਕੀ ਫੈੱਡ ਰਿਜ਼ਰਵ 2023 ’ਚ ਵਿਆਜ ਦਰਾਂ ’ਚ ਵਾਧੇ ਦੇ ਆਪਣੇ ਸਟੈਂਡਰਡ ਨੂੰ ਥੋੜਾ ਲਚਕੀਲਾ ਕਰ ਸਕਦਾ ਹੈ। ਲਿਹਾਜਾ ਨਿਵੇਸ਼ਕਾਂ ਦੀਆਂ ਨਜ਼ਰਾਂ ਬੁੱਧਵਾਰ ਨੂੰ ਹੋਣ ਵਾਲੀ ਫੈੱਡ ਰਿਜ਼ਰਵ ਦੀ ਬੈਠਕ ’ਤੇ ਲੱਗੀਆਂ ਹਨ ਅਤੇ ਇਸ ਬੈਠਕ ਦੇ ਨਤੀਜਿਆਂ ਤੋਂ ਬਾਅਦੇ ਸੋਨੇ ਦੇ ਰੇਟ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਪਿਛਲੇ ਮਹੀਨੇ ਫੈੱਡ ਰਿਜ਼ਰਵ ਦੀ ਬੈਠਕ ਤੋਂ ਬਾਅਦ ਫੈੱਡ ਨੇ ਹਾਕਿਸ਼ ਕਮੈਂਟ ਤੋਂ ਬਾਅਦ ਹੀ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਸ਼ੁਰੂ ਹੋਈ ਸੀ ਅਤੇ ਸੋਨਾ 1800 ਡਾਲਰ ਤੋਂ ਹੇਠਾਂ ਡਿੱਗ ਗਿਆ ਸੀ ਅਤੇ ਹੁਣ ਡਾਲਰ ਇੰਡੈਕਸ ’ਚ ਗਿਰਾਵਟ ਤੋਂ ਬਾਅਦ ਇਸ ’ਚ ਮੁੜ ਰਿਕਵਰੀ ਆਈ ਹੈ।

ਇਹ ਵੀ ਪੜ੍ਹੋ : ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਬੈਂਕ ਕਰਨ ਜਾ ਰਹੀ ਹੈ ਇਹ ਮਹੱਤਵਪੂਰਨ ਬਦਲਾਅ

ਕਈ ਦੇਸ਼ਾਂ ਦੇ ਕੇਂਦਰੀ ਬੈਂਕ ਖਰੀਦ ਰਹੇ ਹਨ ਸੋਨਾ

ਸਰਬੀਆ ਦੇ ਰਾਸ਼ਟਰਪਤੀ ਅਲੈਕਜੈਂਡਰ ਨੇ ਹਾਲ ਹੀ ’ਚ ਆਪਣਾ ਸੋਨਾ ਦਾ ਭੰਡਾਰ ਵਧਾਉਣ ਲਈ ਸੋਨਾ ਖਰੀਦਣ ਦਾ ਐਲਾਨ ਕੀਤਾ ਹੈ। ਸਰਬੀਆ ਕੋਲ ਫਿਲਹਾਲ 36.3 ਟਨ ਸੋਨੇ ਦਾ ਭੰਡਾਰ ਹੈ, ਜਿਸ ਨੂੰ ਵਧਾ ਕੇ 50 ਟਨ ਕੀਤਾ ਜਾਏਗਾ। ਘਾਨਾ ਨੇ ਵੀ ਹਾਲ ਹੀ ’ਚ ਸੋਨੇ ਦਾ ਭੰਡਾਰ ਵਧਾਉਣ ਦਾ ਐਲਾਨ ਕੀਤਾ ਹੈ ਕਿਉਂਕਿ ਘਾਨਾ ਨੂੰ ਲਗਦਾ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਪਾਰ ਪਾਉਣ ਲਈ ਸੋਨਾ ਹੀ ਸਭ ਤੋਂ ਉੱਤਮ ਸਾਧਨ ਹੈ। ਵਰਲਡ ਗੋਲਡ ਕਾਊਂਸਲ ਦੀ ਰਿਪੋਰਟ ਮੁਤਾਬਕ ਕੇਂਦਰੀ ਬੈਂਕਾਂ ਵਲੋਂ ਕੀਤੀ ਜਾਣ ਵਾਲੀ ਸੋਨੇ ਦੀ ਖਰੀਦ ’ਚ ਇਸ ਦਹਾਕੇ ’ਚ ਕਮੀ ਆਈ ਹੈ ਅਤੇ ਪਿਛਲੇ ਸਾਲ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵਲੋਂ ਕੀਤੀ ਜਾਣ ਵਾਲੀ ਸੋਨੇ ਦੀ ਖਰੀਦ 400 ਟਨ ਤੱਕ ਡਿੱਗ ਗਈ ਸੀ ਜਦ ਕਿ 2019 ’ਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ 600 ਟਨ ਸੋਨੇ ਦੀ ਖਰੀਦ ਕੀਤੀ ਸੀ। ਵਿਸ਼ਲੇਸ਼ਕਾਂ ਨੂੰ ਲਗਦਾ ਹੈ ਕਿ ਦੁਨੀਆ ਭਰ ’ਚ ਹੀ ਰਹੀ ਆਰਥਿਕ ਰਿਕਵਰੀ ਕਾਰਨ ਕੇਂਦਰੀ ਬੈਂਕਾਂ ਵਲੋਂ ਖਰੀਦੇ ਜਾਣ ਵਾਲੇ ਸੋਨੇ ਦਾ ਅੰਕੜਾ ਇਕ ਹਜ਼ਾਰ ਟਨ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ : Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News