ਜੇਕਰ ਤੁਸੀਂ ਵੀ ਖਰੀਦਣ ਜਾ ਰਹੇ ਹੋ ਸੋਨਾ ਤਾਂ ਜਾਣੋ ਕੀ ਹੈ ਅੱਜ ਦਾ ਮੁੱਲ

05/24/2017 5:10:05 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ ''ਤੇ ਸੋਨੇ ''ਚ ਜਾਰੀ ਗਿਰਾਵਟ ਦਾ ਅਸਰ ਅੱਜ ਭਾਵ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ''ਤੇ ਵੀ ਨਜ਼ਰ ਆਇਆ, ਜਿੱਥੇ ਸੋਨਾ 100 ਰੁਪਏ ਟੁੱਟ ਕੇ 29,100 ਰੁਪਏ ਪ੍ਰਤੀ 10 ਗ੍ਰਾਮ ''ਤੇ ਆ ਗਿਆ ਅਤੇ ਚਾਂਦੀ 400 ਰੁਪਏ ਫਿਸਲ ਕੇ 39600 ਰੁਪਏ ਪ੍ਰਤੀ ਕਿਲੋਗ੍ਰਾਮ ''ਤੇ ਪਹੁੰਚ ਗਈ। ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਪੱਧਰ ''ਤੇ ਸੋਨੇ ''ਚ ਗਿਰਾਵਟ ਬਣੀ ਹੋਈ ਹੈ। ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੀ ਪਿਛਲੀ ਬੈਠਕ ਦੇ ਮਿੰਟ ਜਾਰੀ ਹੋਣ ਦੀ ਉਡੀਕ ਕਰਦੇ ਹੋਏ ਚੌਕਸੀ ਵਰਤ ਰਹੇ ਹਨ। 
ਸੈਸ਼ਨ ਦੌਰਾਨ ਅਜੇ ਸੋਨਾ 1251.27 ਡਾਲਰ ਪ੍ਰਤੀ ਔਂਸ ''ਤੇ ਚੱਲ ਰਿਹਾ ਹੈ। ਅਮਰੀਕਾ ਸੋਨਾ ਵਾਅਦਾ 3.60 ਡਾਲਰ ਦੇ ਉਤਾਰ-ਚੜ੍ਹਾਅ ਨਾਲ 1251.70 ਡਾਲਰ ਪ੍ਰਤੀ ਔਂਸ ''ਤੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਦੇ ਚੌਕਸੀ ਵਰਤਣ ਨਾਲ ਕੀਮਤੀ ਧਾਤੂਆਂ ''ਤੇ ਦਬਾਅ ਬਣਿਆ ਹੈ। ਅਮਰੀਕਾ ਦੇ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਇਹ ਸਪੱਸ਼ਟ ਹੋ ਸਕੇਗਾ ਕਿ ਬੈਠਕ ''ਚ ਵਿਆਜ ਦਰਾਂ ''ਤੇ ਚਰਚਾ ਹੋਈ ਜਾਂ ਨਹੀਂ। ਜੇਕਰ ਹੋਈ ਹੈ ਤਾਂ ਵਿਆਜ ਦਰਾਂ ''ਚ ਕਦੋਂ ਤੱਕ ਬਦਲਾਅ ਹੋਣ ਦੀ ਸੰਭਾਵਨਾ ਹੈ। ਜਦੋਂ ਤੱਕ ਇਸ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੋ ਜਾਂਦੀ ਹੈ, ਉਦੋਂ ਤੱਕ ਕੀਮਤੀ ਧਾਤੂਆਂ ''ਤੇ ਦਬਾਅ ਨਜ਼ਰ ਆ ਸਕਦਾ ਹੈ। ਇਸ ਦੌਰਾਨ ਉਤਾਰ-ਚੜ੍ਹਾਅ ਭਰੇ ਕਾਰੋਬਾਰ ਦੌਰਾਨ ਚਾਂਦੀ 0.1 ਫੀਸਦੀ ਡਿੱਗ ਕੇ 17.02 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ।

Tanu

News Editor

Related News