52 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ, ਇਸ ਹਫ਼ਤੇ ਰਹੀ ਇੰਨੀ ਕੀਮਤ

Saturday, Jan 23, 2021 - 10:04 PM (IST)

52 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ, ਇਸ ਹਫ਼ਤੇ ਰਹੀ ਇੰਨੀ ਕੀਮਤ

ਮੁੰਬਈ- ਇਸ ਹਫ਼ਤੇ ਦੌਰਾਨ ਵਾਇਦਾ ਬਾਜ਼ਾਰ ਵਿਚ ਸੋਨੇ ਨੇ 488 ਰੁਪਏ ਯਾਨੀ 1 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ। 22 ਜਨਵਰੀ 2021 ਨੂੰ ਇਸ ਦੀ ਕੀਮਤ 49,190 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਤੋਂ ਪਿਛਲੇ ਹਫ਼ਤੇ ਦੇ ਅੰਤਿਮ ਕਾਰੋਬਾਰੀ ਸੈਸ਼ਨ ਵਿਚ 48,702 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਇਸ ਹਫ਼ਤੇ ਦੇ ਪੰਜ ਕਾਰੋਬਾਰੀ ਸੈਸ਼ਨਾਂ ਵਿਚੋਂ ਤਿੰਨ ਵਿਚ ਸੋਨੇ ਨੇ ਬੜ੍ਹਤ ਦਰਜ ਕੀਤੀ, ਜਦੋਂ ਕਿ ਕੋਮੈਕਸ ਵਿਚ ਸੋਨੇ ਨੇ ਹਫ਼ਤੇ ਦੌਰਾਨ 46.45 ਡਾਲਰ ਯਾਨੀ 2.57 ਫ਼ੀਸਦੀ ਦੀ ਤੇਜ਼ੀ ਬਣਾਈ।

ਇਹ ਵੀ ਪੜ੍ਹੋ- ਬਜਟ 2021 : ਵਿੱਤ ਮੰਤਰੀ ਨੇ ਲਾਂਚ ਕੀਤੀ 'ਯੂਨੀਅਨ ਬਜਟ ਮੋਬਾਇਲ ਐਪ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬਾਈਡੇਨ ਦੇ ਰਾਸ਼ਟਰਪਤੀ ਬਣਨ ਪਿੱਛੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਂਗਰਸ ਆਰਥਿਕਤਾ ਨੂੰ ਸਮਰਥਨ ਦੇਣ ਦੇ ਪ੍ਰਸਤਾਵਿਤ 1.9 ਲੱਖ ਕਰੋੜ ਡਾਲਰ ਦੇ ਬਿੱਲ ਦੇ ਇਕ ਵੱਡੇ ਹਿੱਸੇ ਨੂੰ ਮਨਜ਼ੂਰੀ ਦੇ ਸਕਦੀ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਉਤਸ਼ਾਹ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੰਮੀ ਮਿਆਦ ਵਿਚ ਸੋਨਾ ਹੁਣ ਵੀ ਆਕਰਸ਼ਕ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਸਰਕਾਰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕਰ ਸਕਦੀ ਹੈ ਕਟੌਤੀ!

52,000 ਰੁ: ਤੱਕ ਜਾਣ ਦੀ ਸੰਭਾਵਨਾ-
ਉੱਥੇ ਹੀ, ਪ੍ਰਚੂਨ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਮੁੰਬਈ ਵਿਚ 49,140 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਇਸ ਨੇ ਹਫ਼ਤੇ ਦੌਰਾਨ 187 ਯਾਨੀ 0.37 ਫ਼ਸਦੀ ਦੀ ਗਿਰਾਵਟ ਦਰਜ ਕੀਤੀ। ਮੁੰਬਈ ਜਿਊਲਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਕੁਮਾਰ ਜੈਨ ਨੇ ਕਿਹਾ, ''ਸੋਨੇ ਦੇ ਗਹਿਣਿਆਂ ਦੀ ਚੰਗੀ ਮੰਗ ਦੇਖਣ ਨੂੰ ਮਿਲ ਰਹੀ ਹੈ ਅਤੇ ਕੀਮਤਾਂ ਵਿਚ ਵੱਧ ਰਹੇ ਰੁਝਾਨ ਨੇ ਵਿਆਹ ਲਈ ਗਹਿਣਿਆਂ ਦੀ ਬੁਕਿੰਗ ਵਿਚ ਤੇਜ਼ੀ ਲਿਆ ਦਿੱਤੀ ਹੈ।'' ਉਨ੍ਹਾਂ ਸੰਭਾਵਨਾ ਜਤਾਈ ਕਿ ਪ੍ਰਚੂਨ ਕੀਮਤ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਲਗਭਗ 52,000 ਪ੍ਰਤੀ ਦਸ ਗ੍ਰਾਮ ਤੋਂ 60,000 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦੀ ਹੈ।

ਇਹ ਵੀ ਪੜ੍ਹੋ- ਟਿਕਟਾਕ ਸਮੇਤ ਚੀਨੀ ਐਪਸ 'ਤੇ ਪਾਬੰਦੀ ਜਾਰੀ ਰੱਖੇਗੀ ਸਰਕਾਰ : ਰਿਪੋਰਟ


author

Sanjeev

Content Editor

Related News