ਤੁਰਕੀ ’ਚ ਮਿਲੀ ਸੋਨੇ ਦੀ ਖਾਣ, ਕਈ ਦੇਸ਼ਾਂ ਦੀ GDP ਤੋਂ ਵੀ ਜ਼ਿਆਦਾ ਹੈ ਕੀਮਤ

12/25/2020 10:55:07 AM

ਨਵੀਂ ਦਿੱਲੀ — ਤੁਰਕੀ ਵਿਚ 99 ਟਨ ਸੋਨਾ ਲੱਭਿਆ ਗਿਆ ਹੈ। ਇਸ ਦੀ ਕੀਮਤ 6 ਅਰਬ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ। ਇਹ ਰਕਮ ਕਈ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਤੋਂ ਵੱਧ ਹੈ। ਸੋਨੇ ਦੀ ਇੰਨੀ ਵੱਡੀ ਖਾਣ ਫਾਹਰੇਟਿਨ ਪਾਇਰਾਜ਼ ਨਾਮ ਦੇ ਵਿਅਕਤੀ ਦੁਆਰਾ ਲੱਭੀ ਗਈ ਹੈ। ਪਾਇਰਾਜ਼ ਤੁਰਕੀ ਦੇ ਖੇਤੀਬਾੜੀ ਕਰਜ਼ੇ ਦੀਆਂ ਸਹਿਕਾਰੀ ਸੰਸਥਾਵਾਂ ਦੇ ਮੁਖੀ ਹਨ। ਸਥਾਨਕ ਨਿੳੂਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਪਾਇਰਾਜ਼ ਨੇ ਕਿਹਾ ਕਿ ਦੋ ਸਾਲਾਂ ਦੇ ਅੰਦਰ-ਅੰਦਰ ਅਸੀਂ ਇਸ ਸੋਨੇ ਦੀ ਖਾਣ ਵਿਚੋਂ ਕੁਝ ਹਿੱਸਾ ਕੱਢਣ ਵਿਚ ਸਫਲ ਹੋਵਾਂਗੇ। ਇਸ ਨਾਲ ਤੁਰਕੀ ਦੀ ਆਰਥਿਕਤਾ ਨੂੰ ਲਾਭ ਹੋਵੇਗਾ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਇਸ ਸਾਲ ਤੁਰਕੀ ਵਿਚ 38 ਟਨ ਸੋਨੇ ਦਾ ਹੋਇਆ ਉਤਪਾਦਨ 

ਇਸ ਸਾਲ ਤੁਰਕੀ ਨੇ ਸੋਨੇ ਦੇ ਉਤਪਾਦਨ ਦੇ ਸੰਬੰਧ ਵਿਚ ਆਪਣਾ ਰਿਕਾਰਡ ਤੋੜ ਦਿੱਤਾ ਹੈ। 2020 ਵਿਚ ਤੁਰਕੀ ਵਿਚ 38 ਟਨ ਸੋਨਾ ਪੈਦਾ ਹੋਇਆ ਹੈ। ਇੱਥੋਂ ਦੇ ੳੂਰਜਾ ਮੰਤਰੀ ਫੈਥ ਡੋਨਮੇਜ ਨੇ ਸਤੰਬਰ ਵਿਚ ਹੀ ਟੀਚਾ ਮਿੱਥਿਆ ਸੀ ਕਿ ਤੁਰਕੀ ਨੂੰ ਤਕਰੀਬਨ 100 ਟਨ ਸੋਨਾ ਤਿਆਰ ਕਰਨਾ ਹੈ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਕੀਮਤ ਕਈ ਦੇਸ਼ਾਂ ਦੇ ਜੀਡੀਪੀ ਨਾਲੋਂ ਵਧੇਰੇ 

ਤੁਰਕੀ ਵਿਚ ਸੋਨੇ ਦੇ ਇੰਨੇ ਵੱਡੇ ਭੰਡਾਰ ਬਾਰੇ ਜਾਣਨ ਤੋਂ ਬਾਅਦ ਇਸਦੀ ਕੀਮਤ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਕੀਮਤ ਲਗਭਗ 6 ਅਰਬ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜੋ ਕਿ ਕਈ ਦੇਸ਼ਾਂ ਦੇ ਜੀਡੀਪੀ ਨਾਲੋਂ ਵਧੇਰੇ ਹੈ। ਮਾਲਦੀਵ ਦੀ ਜੀਡੀਪੀ 4.87 ਬਿਲੀਅਨ ਡਾਲਰ ਹੈ। ਬੁਰੂੰਡੀ, ਬਾਰਬਾਡੋਸ, ਗੁਆਇਨਾ, ਮੌਂਟੇਨੇਗਰੋ, ਮਾਰੀਸ਼ਿਨਾ ਦੀ ਜੀਡੀਪੀ 6 ਅਰਬ ਡਾਲਰ ਤੋਂ ਬਹੁਤ ਘੱਟ ਹੈ।

ਇਹ ਵੀ ਵੇਖੋ - ਸਾਲ ਦੇ ਅਖ਼ੀਰ ’ਚ ਮਿਲ ਰਿਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਡਿਜੀਟਲ ਭੁਗਤਾਨ ’ਤੇ ਮਿਲੇਗੀ ਵਾਧੂ ਛੋਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
 


Harinder Kaur

Content Editor

Related News