ਸੋਨਾ ਰਿਕਾਰਡ ਪੱਧਰ ਬਣਾਉਂਦਾ ਹੋਇਆ ਪਹੁੰਚਿਆ 39 ਹਜ਼ਾਰ ਦੇ ਕਰੀਬ, ਚਾਂਦੀ ਵੀ ਚਮਕੀ

08/22/2019 4:41:23 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਵਿਚਕਾਰ ਡਾਲਰ ਦੀ ਤੁਲਨਾ 'ਚ ਰੁਪਏ 'ਤੇ ਬਣੇ ਦਬਾਅ ਦੇ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਵੀਰਵਾਰ ਨੂੰ 150 ਰੁਪਏ ਚਮਕ ਕੇ 39 ਹਜ਼ਾਰ ਵੱਲ ਵਧਦਾ ਹੋਇਆ 38,970 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਚਾਂਦੀ ਵੀ 60 ਰੁਪਏ ਚੜ੍ਹ ਕੇ 45,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਸਥਾਨਕ ਬਜ਼ਾਰ ਦੇ ਉਲਟ ਵਿਦੇਸ਼ਾਂ ਵਿਚ ਸੋਨਾ-ਚਾਂਦੀ ਦਬਾਅ 'ਤੇ ਰਹੇ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 0.24 ਫੀਸਦੀ ਡਿੱਗ ਕੇ 1,498.45 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ 'ਚ ਅਮਰੀਕੀ ਸੋਨਾ ਵਾਇਦਾ 1,504.60 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ 0.71 ਫੀਸਦੀ ਉਤਰ ਕੇ 16.99 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਸਥਾਨਕ ਬਜ਼ਾਰ 'ਚ ਗਾਹਕੀ ਸੁਸਤ ਰਹਿਣ ਦੋਰਾਨ ਸੋਨੇ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਰਹੀ। ਸੋਨਾ ਸਟੈਂਡਰਡ 150 ਰੁਪਏ ਦੇ ਵਾਧੇ ਨੂੰ ਲੈ ਕੇ 38,970 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਿਹੜਾ ਕਿ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਸੋਨਾ ਭਟੂਰ 170 ਰੁਪਏ ਦੇ ਵਾਧੇ ਨਾਲ 38,820 ਰੁਪਏ ਪ੍ਰਤੀ 10 ਗ੍ਰਾਮ ਰਿਹਾ। 8 ਗ੍ਰਾਮ ਵਾਲੀ ਗਿੱਨੀ 28,800 ਰੁਪਏ ਦੇ ਭਾਅ 'ਤੇ ਸਥਿਰ ਰਹੀ। ਚਾਂਦੀ ਹਾਜ਼ਿਰ 'ਚ 60 ਰੁਪਏ ਦਾ ਮਾਮਲੀ ਵਾਧਾ ਦਰਜ ਕੀਤਾ ਗਿਆ ਅਤੇ ਇਹ 45,100 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ।


Related News