54 ਹਜ਼ਾਰ ਦੇ ਪਾਰ ਪਹੁੰਚਿਆ ਸੋਨਾ, 11 ਫ਼ੀਸਦੀ ਚੜ੍ਹੇ ਚਾਂਦੀ ਦੇ ਭਾਅ

Monday, Dec 05, 2022 - 02:48 PM (IST)

54 ਹਜ਼ਾਰ ਦੇ ਪਾਰ ਪਹੁੰਚਿਆ ਸੋਨਾ, 11 ਫ਼ੀਸਦੀ ਚੜ੍ਹੇ ਚਾਂਦੀ ਦੇ ਭਾਅ

ਨਵੀਂ ਦਿੱਲੀ — ਅੰਤਰਰਾਸ਼ਟਰੀ ਬਾਜ਼ਾਰ ਅਤੇ ਭਾਰਤੀ ਵਾਇਦਾ ਬਾਜ਼ਾਰ 'ਚ ਅੱਜ ਸੋਮਵਾਰ 5 ਦਸੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.44 ਫੀਸਦੀ ਵਧੀ। ਇਸ ਦੇ ਨਾਲ ਹੀ ਅੱਜ ਵਾਇਦਾ ਬਾਜ਼ਾਰ 'ਚ ਚਾਂਦੀ 'ਚ 0.76 ਫੀਸਦੀ ਦੀ ਤੇਜ਼ੀ ਆਈ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦੀ ਕੀਮਤ 1.59 ਫੀਸਦੀ ਦੇ ਵਾਧੇ ਨਾਲ ਬੰਦ ਹੋਈ ਸੀ, ਜਦਕਿ ਸੋਨਾ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਸੀ।

ਸੋਮਵਾਰ ਨੂੰ ਵਾਇਦਾ ਬਾਜ਼ਾਰ ਵਿਚ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸਵੇਰੇ 9:10 ਵਜੇ ਤੱਕ ਕੱਲ੍ਹ ਦੇ ਬੰਦ ਭਾਅ ਤੋਂ 207 ਰੁਪਏ ਵਧ ਕੇ 54,087 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਯਾਨੀ ਸ਼ੁੱਕਰਵਾਰ ਨੂੰ MCX 'ਤੇ ਸੋਨਾ 0.2 ਫੀਸਦੀ ਦੀ ਗਿਰਾਵਟ ਨਾਲ 53,880 ਰੁਪਏ 'ਤੇ ਬੰਦ ਹੋਇਆ ਸੀ।

ਮਲਟੀ ਕਮੋਡਿਟੀ ਐਕਸਚੇਂਜ 'ਚ ਅੱਜ ਚਾਂਦੀ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਚਾਂਦੀ ਕੱਲ੍ਹ ਦੇ ਬੰਦ ਮੁੱਲ ਤੋਂ 504 ਰੁਪਏ ਦੇ ਵਾਧੇ ਨਾਲ 66,953 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਚਾਂਦੀ ਦਾ ਰੇਟ ਅੱਜ 67,022 ਰੁਪਏ 'ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦੀ ਕੀਮਤ 1,041 ਰੁਪਏ  ਵਧ ਕੇ 66450 ਰੁਪਏ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ : ਹਵਾਈ ਯਾਤਰਾ ਸੁਰੱਖਿਆ ਮਾਮਲੇ 'ਚ ਭਾਰਤ ਦੁਨੀਆ ਦੇ ਚੋਟੀ ਦੇ 50 ਦੇਸ਼ਾਂ 'ਚ ਸ਼ਾਮਲ, ਇਨ੍ਹਾਂ ਦੇਸ਼ਾਂ ਨੂੰ ਛੱਡਿਆ ਪਿੱਛੇ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਛਾਲ

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ ਅੱਜ ਹਰੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। ਸੋਮਵਾਰ ਨੂੰ ਸੋਨੇ ਦੀ ਸਪਾਟ ਕੀਮਤ 0.55 ਫੀਸਦੀ ਵਧ ਕੇ 1,807.74 ਡਾਲਰ ਪ੍ਰਤੀ ਔਂਸ ਹੋ ਗਈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ ਵੀ ਅੱਜ 0.87 ਫੀਸਦੀ ਦੇ ਵਾਧੇ ਨਾਲ 23.36 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। ਪਿਛਲੇ ਇਕ ਮਹੀਨੇ 'ਚ ਸੋਨੇ ਦੀ ਕੀਮਤ 'ਚ 7.38 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਚਾਂਦੀ ਦਾ ਰੇਟ ਵੀ 30 ਦਿਨਾਂ 'ਚ 11.50 ਫੀਸਦੀ ਵਧਿਆ ਹੈ।

ਇਹ ਵੀ ਪੜ੍ਹੋ : 10 ਦਿਨਾਂ 'ਚ 1200 ਤੋਂ ਵਧ ਚੜ੍ਹਿਆ ਸੋਨੇ ਦਾ ਭਾਅ, ਜਾਰੀ ਰਹਿ ਸਕਦਾ ਹੈ ਕੀਮਤਾਂ 'ਚ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News