ਸੋਨੇ-ਚਾਂਦੀ 'ਚ ਭਾਰੀ ਉਥਲ-ਪੁਥਲ, ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਗੋਲਡ

Thursday, Oct 08, 2020 - 07:15 PM (IST)

ਸੋਨੇ-ਚਾਂਦੀ 'ਚ ਭਾਰੀ ਉਥਲ-ਪੁਥਲ, ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਗੋਲਡ

ਨਵੀਂ ਦਿੱਲੀ— ਵੀਰਵਾਰ ਨੂੰ ਸੋਨੇ ਅਤੇ ਚਾਂਦੀ 'ਚ ਉਥਲ-ਪੁਥਲ ਦੇਖਣ ਨੂੰ ਮਿਲੀ। ਐੱਮ. ਸੀ. ਐਕਸ. 'ਤੇ ਸੋਨਾ 50 ਹਜ਼ਾਰ ਤੋਂ ਥੱਲ੍ਹੇ ਜਾ ਡਿੱਗਾ, ਉੱਥੇ ਹੀ ਚਾਂਦੀ ਵੀ 60,400 ਤੋਂ ਹੇਠਾਂ ਆ ਗਈ। ਹਾਲਾਂਕਿ, ਸ਼ਾਮ ਹੋਣ ਤੱਕ ਇਨ੍ਹਾਂ ਦੀ ਕੀਮਤ 'ਚ ਫਿਰ ਵਾਪਸੀ ਦੇਖਣ ਨੂੰ ਮਿਲੀ।

ਸੋਨਾ ਵਾਇਦਾ 49,950 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਆਉਣ ਤੋਂ ਬਾਅਦ ਦੁਬਾਰਾ 50,390 ਰੁਪਏ ਪ੍ਰਤੀ ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰ ਦਿਨ ਸੋਨਾ 50,048 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।

ਇਸੇ ਤਰ੍ਹਾਂ ਚਾਂਦੀ 61,340 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਦੇਖਣ ਨੂੰ ਮਿਲੀ, ਜਦੋਂ ਕਿ ਪਹਿਲਾਂ 60,252 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਆ ਗਈ ਸੀ। ਪਿਛਲੇ ਦਿਨ ਚਾਂਦੀ ਵਾਇਦਾ 60,419 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਇਸ ਦੌਰਾਨ ਵਿਦੇਸ਼ੀ ਬਾਜ਼ਾਰਾਂ 'ਚ ਸੋਨਾ 0.5 ਫੀਸਦੀ ਚੜ੍ਹ ਕੇ 1,901.70 ਡਾਲਰ ਪ੍ਰਤੀ ਔਂਸ ਅਤੇ ਚਾਂਦੀ 1.10 ਫੀਸਦੀ ਦੀ ਬੜ੍ਹਤ ਨਾਲ 24.15 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ- ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਮਿਲੇਗੀ ਪੈਨਸ਼ਨ, ਜਾਣੋ ਇਹ ਸਰਕਾਰੀ ਸਕੀਮ

ਦਿੱਲੀ ਸਰਾਫਾ ਬਾਜ਼ਾਰ-
ਕੌਮਾਂਤਰੀ ਬਾਜ਼ਾਰਾਂ 'ਚ ਤੇਜ਼ੀ ਨੂੰ ਦੇਖਦੇ ਹੋਏ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਵੀਰਵਾਰ ਨੂੰ 82 ਰੁਪਏ ਦੀ ਤੇਜ਼ੀ ਨਾਲ 51,153 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਚਾਂਦੀ ਦੀ ਕੀਮਤ ਵੀ 1,074 ਰੁਪਏ ਦੀ ਛਲਾਂਗ ਲਾ ਕੇ 62,159 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਦਿਨ ਸੋਨਾ 51,071 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 61,085 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਅਮਰੀਕੀ ਆਰਥਿਕ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਅਰਥਵਿਵਸਥਾ 'ਚ ਸੁਧਾਰ ਨੂੰ ਲੈ ਕੇ ਚਿੰਤਾਵਾਂ ਕਾਰਨ ਸੋਨੇ 'ਚ ਤੇਜ਼ੀ ਰਹੀ।
ਇਹ ਵੀ ਪੜ੍ਹੋ- ਦਿੱਲੀ, ਮੁੰਬਈ ਵਰਗੇ ਸ਼ਹਿਰਾਂ 'ਚ ਘਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ


author

Sanjeev

Content Editor

Related News