ਤਿੰਨ ਦਿਨਾਂ ਬਾਅਦ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ
Monday, Sep 07, 2020 - 03:34 PM (IST)
ਨਵੀਂ ਦਿੱਲੀ — ਸੋਮਵਾਰ ਨੂੰ ਅਮਰੀਕੀ ਡਾਲਰ ਦੀ ਗਿਰਾਵਟ ਦੇ ਨਾਲ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਦੇ ਅੰਤ ਵਿਚ ਅਮਰੀਕਾ ਦੇ ਕਮਜ਼ੋਰ ਆਰਥਿਕ ਅੰਕੜਿਆਂ ਦੇ ਨਾਲ-ਨਾਲ ਕੋਵਿਡ -19 ਮੰਦੀ ਨੇ ਵਿਸ਼ਵਵਿਆਪੀ ਆਰਥਿਕ ਰਿਕਵਰੀ ਬਾਰੇ ਖਦਸ਼ਾ ਪੈਦਾ ਕਰ ਦਿੱਤਾ ਹੈ। ਜਿਸ ਨਾਲ ਸੋਨੇ ਨੂੰ ਮਜ਼ਬੂਤੀ ਮਿਲੀ ਹੈ। ਵਿਦੇਸ਼ੀ ਬਾਜ਼ਾਰ ਵਿਚ ਸੋਨਾ 0.2 ਫ਼ੀਸਦੀ ਦੀ ਤੇਜ਼ੀ ਨਾਲ 1,935.53 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਘਰੇਲੂ ਫਿਊਚਰਜ਼ ਮਾਰਕੀਟ ਯਾਨੀ ਐਮ.ਸੀ.ਐਕਸ. 'ਤੇ ਸੋਨਾ ਅਤੇ ਚਾਂਦੀ ਦਾ ਕਾਰੋਬਾਰ ਵੀ ਅੱਜ ਸਵੇਰੇ ਵਾਧੇ ਨਾਲ ਸ਼ੁਰੂ ਹੋਇਆ ਹੈ। ਸੋਨਾ 107 ਰੁਪਏ ਭਾਵ 0.21 ਫੀਸਦੀ ਦੀ ਤੇਜ਼ੀ ਨਾਲ ਐਮ.ਸੀ.ਐਕਸ. 'ਤੇ 50785 ਰੁਪਏ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਚਾਂਦੀ ਵੀ 872 ਰੁਪਏ ਚੜ੍ਹ ਕੇ 68138 ਰੁਪਏ 'ਤੇ ਖੁੱਲ੍ਹੀ।
ਇਹ ਵੀ ਪੜ੍ਹੋ- ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ 10 ਗ੍ਰਾਮ ਸੋਨੇ ਦੀ ਕੀਮਤ 52 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਹੇਠਾਂ ਆ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿਚ ਵੀ 700 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ 99.9 ਫੀਸਦੀ ਵਾਲੇ ਸੋਨੇ ਦੀ ਕੀਮਤ 51,82626 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਡਿੱਗ ਕੇ 51,770 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਇਸ ਮਿਆਦ ਦੌਰਾਨ ਭਾਅ ਵਿਚ 56 ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਆਈ ਹੈ।
ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਇੱਕ ਕਿੱਲੋ ਚਾਂਦੀ ਦੀ ਕੀਮਤ 69,109 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਡਿੱਗ ਕੇ 68,371 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ।
ਬੀ.ਆਈ.ਐਸ. ਐਪ ਰਾਹੀਂ ਉਪਭੋਗਤਾ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ
ਗਾਹਕ ਹੁਣ ਬੀਆਈਐਸ ਐਪ ਰਾਹੀਂ ਚੀਜ਼ਾਂ ਦੀ ਸ਼ੁੱਧਤਾ ਦੀ ਜਾਂਚ ਕਰ ਸਕਣਗੇ। ਮਾਲ, ਲਾਇਸੈਂਸ, ਰਜਿਸਟਰੀਕਰਣ ਅਤੇ ਹਾਲਮਾਰਕ ਦੀ ਤਸਦੀਕ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਦੀ ਹੁਣ ਬੀ.ਆਈ.ਐਸ. ਐਪ ਰਾਹੀਂ ਜਾਂਚ ਕੀਤੀ ਜਾਏਗੀ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪਿਛਲੇ ਮਹੀਨੇ ਹੀ ਬੀ.ਆਈ.ਐਸ. ਕੇਅਰ ਐਪ ਲਾਂਚ ਕੀਤੀ ਸੀ। ਜੇ ਇਸ ਐਪ ਵਿਚ ਚੀਜ਼ਾਂ ਦਾ ਲਾਇਸੈਂਸ, ਰਜਿਸਟਰੀਕਰਣ ਅਤੇ ਹਾਲਮਾਰਕ ਨੰਬਰ ਗਲਤ ਪਾਏ ਜਾਂਦੇ ਹਨ, ਤਾਂ ਗਾਹਕ ਤੁਰੰਤ ਸ਼ਿਕਾਇਤ ਵੀ ਕਰ ਸਕਦਾ ਹੈ। ਇਸ ਐਪ ਦੇ ਜ਼ਰੀਏ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਨ ਬਾਰੇ ਜਾਣਕਾਰੀ ਮਿਲੇਗੀ।
ਇਹ ਵੀ ਪੜ੍ਹੋ- ਚੀਨ ਦੇ ਹੱਥੋਂ ਨਿਕਲ ਰਹੀ ਬਾਦਸ਼ਾਹਤ, ਹੋਰ ਦੇਸ਼ਾਂ ਵੱਲ ਨਿਕਲ ਰਹੀਆਂ ਹਨ ਵਿਦੇਸ਼ੀ ਕੰਪਨੀਆਂ