ਰਿਕਾਰਡ ਪੱਧਰ ''ਤੇ ਪਹੁੰਚੀਆਂ ਸੋਨੇ ਦੀਆਂ ਕੀਮਤਾਂ, ਅਸਮਾਨੀਂ ਚੜ੍ਹੇ ਚਾਂਦੀ ਦੇ ਭਾਅ

Thursday, Mar 07, 2024 - 03:04 PM (IST)

ਨਵੀਂ ਦਿੱਲੀ - ਮਾਹਿਰਾਂ ਮੁਤਾਬਕ ਆਉਣ ਵਾਲੇ ਸਮੇਂ 'ਚ ਸੋਨੇ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ। ਇਕ ਸਮੇਂ ਸੋਨੇ ਦੀ ਕੀਮਤ 63 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਸੀ। ਹੁਣ ਸੋਨਾ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਚਲ ਰਿਹਾ ਹੈ। ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਯਕੀਨੀ ਤੌਰ 'ਤੇ ਇਸ ਦੀਆਂ ਨਵੀਨਤਮ ਦਰਾਂ ਦੀ ਜਾਣਕਾਰੀ ਲੈਣਾ ਚਾਹੋਗੇ।

MCX ਐਕਸਚੇਂਜ 'ਤੇ ਅੱਜ ਯਾਨੀ ਵੀਰਵਾਰ ਨੂੰ 5 ਅਪ੍ਰੈਲ 2024 ਦੀ ਡਿਲੀਵਰੀ ਵਾਲਾ ਸੋਨਾ ਵਾਧੇ ਨਾਲ 65,434 ਰੁਪਏ ਪ੍ਰਤੀ 10 ਗ੍ਰਾਮ ਦੇ ਵਾਧੇ ਨਾਲ ਵਪਾਰ ਕਰ ਰਿਹਾ ਹੈ। ਸੋਨਾ ਅੱਜ ਸਵੇਰੇ 65,205 ਰੁਪਏ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ 5 ਜੂਨ 2024 ਦੀ ਡਿਲੀਵਰੀ ਵਾਲਾ ਸੋਨਾ ਅੱਜ 65,852 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :    ਹੁਣ ਟਰੇਨ 'ਚ ਵੀ Swiggy ਤੋਂ ਕਰ ਸਕਦੇ ਹੋ ਆਰਡਰ , ਮਿਲੇਗਾ ਤਾਜ਼ਾ ਭੋਜਨ, ਜਾਣੋ ਪੂਰੀ ਜਾਣਕਾਰੀ

ਚਾਂਦੀ ਦੀ ਕੀਮਤ

MCX ਐਕਸਚੇਂਜ 'ਤੇ ਅੱਜ ਯਾਨੀ ਵੀਰਵਾਰ 5 ਮਈ, 2024 ਨੂੰ ਡਿਲੀਵਰੀ ਲਈ ਚਾਂਦੀ 74,085 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਪਾਰ ਕਰ ਰਹੀ ਹੈ। ਜਦਕਿ 5 ਜੁਲਾਈ 2024 ਨੂੰ ਡਿਲੀਵਰੀ ਵਾਲੀ ਚਾਂਦੀ 75,362 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ।

ਸੋਨੇ ਦੀਆਂ ਗਲੋਬਲ ਕੀਮਤਾਂ

ਵੀਰਵਾਰ ਨੂੰ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.25 ਫੀਸਦੀ ਜਾਂ 5.40 ਡਾਲਰ ਦੇ ਵਾਧੇ ਨਾਲ 2,163.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 2,155.96 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ :    Gold-Silver price : ਸੋਨੇ ਦੀ ਕੀਮਤ ਪਹੁੰਚੀ ਹੁਣ ਤੱਕ ਦੇ ਨਵੇਂ ਉੱਚੇ ਪੱਧਰ ਦੇ ਨੇੜੇ, ਚਾਂਦੀ ਵੀ ਹੋਈ ਮਹਿੰਗੀ

ਚਾਂਦੀ ਦੀ ਕੌਮਾਂਤਰੀ ਕੀਮਤ

ਵੀਰਵਾਰ ਨੂੰ ਵਿਸ਼ਵ ਪੱਧਰ 'ਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਚਾਂਦੀ ਵਾਇਦਾ 0.58 ਫੀਸਦੀ ਭਾਵ 0.14 ਡਾਲਰ ਦੀ ਗਿਰਾਵਟ ਨਾਲ 24.35 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ ਡਿੱਗਦੀ ਨਜ਼ਰ ਆ ਰਹੀ ਹੈ ਅਤੇ ਇਹ 24.16 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਵਰਤਮਾਨ ਵਿੱਚ, ਸੋਨੇ ਦੀ ਕੀਮਤ, ਜੋ ਕਿ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਹੈ, ਇੱਕ ਸਮੇਂ 63 ਹਜ਼ਾਰ ਰੁਪਏ ਤੋਂ ਹੇਠਾਂ ਸੀ। ਹੁਣ ਅਸੀਂ ਇਸ ਵਿੱਚ ਲਗਾਤਾਰ ਵਾਧਾ ਦੇਖ ਰਹੇ ਹਾਂ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :   ਕਾਰੋਬਾਰ ਦੀ ਦੁਨੀਆ ਵਿਚ ਚਲਦਾ ਹੈ ਇਨ੍ਹਾਂ ਔਰਤਾਂ ਦਾ ਨਾਂ, ਆਪਣੇ ਦਮ 'ਤੇ ਬਣਾਈ ਖ਼ਾਸ ਪਛਾਣ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News