ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੱਕ ਪਹੁੰਚੇ ਭਾਅ
Thursday, Jul 02, 2020 - 07:28 PM (IST)
ਇਸਲਾਮਾਬਾਦ — ਮਹਿੰਗਾਈ ਕਾਰਨ ਪਾਕਿਸਤਾਨ ਵਿਚ ਸੋਨੇ ਦੀਆਂ ਕੀਮਤਾਂ ਆਪਣੇ ਹੁਣ ਤੱਕ ਦੇ ਸਰਬੋਤਮ ਪੱਧਰ 'ਤੇ ਪਹੁੰਚ ਗਈਆਂ ਹਨ। ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਵੀਰਵਾਰ ਨੂੰ ਘਰੇਲੂ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਪ੍ਰਤੀ ਤੋਲਾ ਵਿਚ 105,200 ਰੁਪਏ ਤੱਕ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 24 ਜੂਨ ਨੂੰ ਸੋਨੇ ਦੀਆਂ ਕੀਮਤ 105,100 ਰੁਪਏ ਪ੍ਰਤੀ ਤੋਲਾ ਦੇ ਰਿਕਾਰਡ ਪੱਧਰ 'ਤੇ ਪਹੁੰਚੀ ਸੀ। ਏਐਸਐਸਜੇਏ ਦੇ ਪ੍ਰਧਾਨ ਹਾਜੀ ਹਾਰੂਨ ਰਸ਼ੀਦ ਚੰਦ ਦਾ ਕਹਿਣਾ ਹੈ ਕਿ ਹੁਣ ਪਾਕਿਸਤਾਨ ਵਿਚ ਸੋਨਾ ਖਰੀਦਣਾ ਆਮ ਆਦਮੀ ਦੀ ਬੱਸ ਤੋਂ ਬਾਹਰ ਹੈ। ਕਿਉਂਕਿ ਆਮ ਆਦਮੀ ਲਈ ਰੋਜ਼ਾਨਾ ਖਰਚਿਆਂ ਨੂੰ ਸਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੁਨੀਆ ਭਰ 'ਚ ਫੈਲੇ ਕੋਵਿਡ-19 ਦੀ ਆਫ਼ਤ ਕਾਰਨ ਵੀ ਨਿਵੇਸ਼ 'ਚ ਕਮੀ ਆਈ ਹੈ।
ਇਹ ਵੀ ਦੇਖੋ: ਬਚਤ ਯੋਜਨਾਵਾਂ 'ਚ ਪੈਸਾ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ,ਜਾਣੋ ਕੀ ਰਹੇਗੀ ਵਿਆਜ ਦਰ
ਇਸ ਲਈ ਮਹਿੰਗਾ ਹੋ ਰਿਹਾ ਸੋਨਾ
ਕੋਰੋਨਾ ਵਾਇਰਸ ਕਾਰਨ ਅੰਤਰ ਰਾਸ਼ਟਰੀ ਪੱਧਰ 'ਤੇ ਵੱਧ ਰਹੀਆਂ ਕੀਮਤਾਂ ਦਾ ਅਸਰ ਘਰੇਲੂ ਬਜ਼ਾਰ 'ਤੇ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿਚ ਪਾਕਿਸਤਾਨ ਦੇ ਰਤਨ ਅਤੇ ਗਹਿਣਿਆਂ ਦੇ ਖੇਤਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁਰਾਣੇ ਆਰਡਰਾਂ ਦੀ ਅਦਾਇਗੀ ਵੀ ਅੰਤਰਰਾਸ਼ਟਰੀ ਪੱਧਰ 'ਤੇ ਅਟਕ ਗਈ ਹੈ। ਆਲ ਪਾਕਿਸਤਾਨ ਜੇਮਜ਼ ਜਵੈਲਰਜ਼ ਟ੍ਰੇਡਰ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਅਖ਼ਤਰ ਖਾਨ ਟੈਸੋਰੀ ਨੇ ਵਣਜ ਮੰਤਰਾਲੇ ਨੂੰ ਦੱਸਿਆ ਕਿ ਦੇਸ਼ ਅੰਦਰ ਅਰਥਵਿਵਸਥਾ ਲਈ ਬਰਾਮਦ ਕੀਤੇ ਗਹਿਣਿਆਂ ਦੀ ਅਦਾਇਗੀ 120 ਦਿਨਾਂ ਅੰਦਰ ਮਿਲਣੀ ਲਾਜ਼ਮੀ ਹੈ।
ਇਹ ਵੀ ਦੇਖੋ: SBI ਵਿਚ ਨਿਕਲਣ ਵਾਲੀਆਂ ਹਨ 2000 ਨੌਕਰੀਆਂ, 25 ਹਜ਼ਾਰ ਰੁਪਏ ਹੋਵੇਗੀ ਤਨਖ਼ਾਹ
ਇਹ ਵੀ ਦੇਖੋ: Tiktok ਦੇ 2,000 ਕਾਮਿਆਂ ਨੂੰ ਸਤਾ ਰਿਹੈ ਨੌਕਰੀ ਜਾਣ ਦਾ ਡਰ