ਹੁਣ ਪੁਰਾਣਾ ਸੋਨਾ ਤੇ ਜਿਊਲਰੀ ਵੇਚਣ ''ਤੇ ਲੱਗ ਸਕਦਾ ਹੈ ਇੰਨਾ GST

Saturday, Aug 15, 2020 - 03:29 PM (IST)

ਹੁਣ ਪੁਰਾਣਾ ਸੋਨਾ ਤੇ ਜਿਊਲਰੀ ਵੇਚਣ ''ਤੇ ਲੱਗ ਸਕਦਾ ਹੈ ਇੰਨਾ GST

ਨਵੀਂ ਦਿੱਲੀ— ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਤੋਂ ਬਾਅਦ ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਨਿਊਜ਼ ਏਜੰਸੀ ਪੀ. ਟੀ. ਆਈ. ਅਨੁਸਾਰ, ਜਲਦ ਹੀ ਪੁਰਾਣੇ ਸੋਨੇ ਅਤੇ ਗਹਿਣਿਆਂ ਦੀ ਵਿਕਰੀ 'ਤੇ ਜੀ. ਐੱਸ. ਟੀ. ਲਗਾਇਆ ਜਾ ਸਕਦਾ ਹੈ।

ਕੇਰਲ ਦੇ ਵਿੱਤ ਮੰਤਰੀ ਥਾਮਸ ਈਸਾਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਸਮੂਹ (ਜੀ. ਓ. ਐੱਮ.) 'ਚ ਪੁਰਾਣੇ ਸੋਨੇ ਅਤੇ ਗਹਿਣਿਆਂ ਦੀ ਵਿਕਰੀ 'ਤੇ ਤਿੰਨ ਫੀਸਦੀ ਵਸਤੂ ਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਉਣ ਦੇ ਪ੍ਰਸਤਾਵ 'ਤੇ ਲਗਭਗ ਸਹਿਮਤੀ ਬਣ ਚੁੱਕੀ ਹੈ।


ਸੋਨੇ ਦੇ ਗਹਿਣਿਆਂ 'ਤੇ ਕਿੰਨਾ ਟੈਕਸ ਲਾਇਆ ਜਾਂਦਾ ਹੈ?
ਸੋਨੇ ਦੀ ਕੀਮਤ ਬਾਜ਼ਾਰ 'ਚ ਗਹਿਣਿਆਂ ਦੇ ਭਾਰ ਤੇ ਕੈਰੇਟ ਦੇ ਹਿਸਾਬ ਨਾਲ ਹੁੰਦੀ ਹੈ ਪਰ ਸੋਨੇ ਦੇ ਗਹਿਣਿਆਂ ਨੂੰ ਖਰੀਦਣ 'ਤੇ ਇਸ ਦੀ ਕੀਮਤ ਅਤੇ ਬਣਵਾਈ ਚਾਰਜ 'ਤੇ 3 ਫੀਸਦੀ ਜੀ. ਐੱਸ. ਟੀ. ਹੈ। ਤੁਸੀਂ ਗਹਿਣੇ ਦਾ ਭੁਗਤਾਨ ਕਿਸੇ ਵੀ ਢੰਗ ਨਾਲ ਕਰੋ ਤੁਹਾਨੂੰ 3 ਫੀਸਦੀ ਜੀ. ਐੱਸ. ਟੀ. ਚੁਕਾਉਣਾ ਹੀ ਪੈਂਦਾ ਹੈ।

ਪੁਰਾਣਾ ਸੋਨਾ ਵੇਚਣ 'ਤੇ ਕਿੰਨਾ ਟੈਕਸ ਹੈ?-  ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਸੋਨਾ ਖਰੀਦਣ ਤੋਂ ਇਲਾਵਾ, ਸੋਨਾ ਵੇਚਣਾ 'ਤੇ ਵੀ ਟੈਕਸ ਲੱਗਦਾ ਹੈ। ਵੇਚਣ ਸਮੇਂ ਇਹ ਦੇਖਿਆ ਜਾਂਦਾ ਹੈ ਕਿ ਤੁਹਾਡੇ ਕੋਲ ਗਹਿਣੇ ਕਿੰਨੇ ਸਮੇਂ ਤੋਂ ਹਨ ਕਿਉਂਕਿ ਉਸ ਮਿਆਦ ਦੇ ਹਿਸਾਬ ਨਾਲ ਟੈਕਸ ਲਾਗੂ ਹੋਵੇਗਾ।
ਖਰੀਦ ਤੋਂ 3 ਸਾਲ ਅੰਦਰ ਜਿਊਲਰੀ ਵੇਚਣ 'ਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ (ਐੱਸ. ਟੀ. ਸੀ. ਜੀ.) ਲੱਗਦਾ ਹੈ। ਐੱਸ. ਟੀ. ਸੀ. ਜੀ. ਨਿਯਮ ਮੁਤਾਬਕ, ਜਿਊਲਰੀ ਵੇਚਣ 'ਤੇ ਜਿੰਨੀ ਕਮਾਈ ਹੋਈ ਉਸ 'ਤੇ ਇਨਕਮ ਟੈਕਸ ਸਲੈਬ ਦੇ ਹਿਸਾਬ ਨਾਲ ਟੈਕਸ ਲੱਗਦਾ ਹੈ। ਉੱਥੇ ਹੀ, 3 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣੀ ਜਿਊਲਰੀ 'ਤੇ ਲਾਂਗ ਟਰਮ ਕੈਪੀਟਲ ਗੇਨ ਟੈਕਸ (ਐੱਲ. ਟੀ. ਸੀ. ਜੀ.) ਲੱਗਦਾ ਹੈ, ਜੋ 20.80 ਫੀਸਦੀ ਹੈ।


author

Sanjeev

Content Editor

Related News