ਕੀਮਤੀ ਧਾਤੂਆਂ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ, ਸੋਨਾ 1000 ਅਤੇ ਚਾਂਦੀ 2100 ਰੁਪਏ ਡਿੱਗੀ
Saturday, Aug 07, 2021 - 10:17 AM (IST)
ਜਲੰਧਰ (ਨਰੇਸ਼ ਅਰੋੜਾ) – ਅਮਰੀਕਾ ’ਚ ਸ਼ੁੱਕਰਵਾਰ ਦੇਰ ਰਾਤ ਆਏ ਬੇਰੁਜ਼ਗਾਰੀ ਦੇ ਅੰਕੜਿਆਂ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਅਤੇ ਦੇਰ ਰਾਤ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਸੋਨੇ ਦੀਆਂ ਕੀਮਤਾਂ ਡਿੱਗ ਕੇ 46560 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈਆਂ। ਰਾਤ 9.30 ਵਜੇ ਦੇ ਲਗਭਗ ਐੱਮ. ਸੀ. ਐਕਸ. ’ਤੇ ਸੋਨਾ 1000 ਰੁਪਏ ਦੀ ਗਿਰਾਵਟ ਨਾਲ 2 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਸੀ ਜਦ ਕਿ ਚਾਂਦੀ ਦੀਆਂ ਕੀਮਤਾਂ ’ਚ ਵੀ ਤੇਜ਼ ਗਿਰਾਵਟ ਦੇਖੀ ਗਈ ਅਤੇ ਚਾਂਦੀ ਡਿੱਗ ਕੇ 64639 ਰੁਪਏ ਪ੍ਰਤੀ ਕਿਲੋ ਦੇ ਪੱਧਰ ’ਤੇ ਪਹੁੰਚ ਗਈ। ਰਾਤ ਸਾਢੇ 9 ਵਜੇ ਚਾਂਦੀ ਦੀ ਕੀਮਤ ’ਚ 2100 ਰੁਪਏ ਦੀ ਗਿਰਾਵਟ ਦੇਖੀ ਜਾ ਰਹੀ ਸੀ ਅਤੇ ਇਹ 3.13 ਫੀਸਦੀ ਡਿੱਗ ਕੇ 64900 ਰੁਪਏ ਪ੍ਰਤੀ ਕਿਲੋ ’ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਫਿਊਚਰ-ਰਿਲਾਇੰਸ ਸੌਦੇ 'ਤੇ ਲਗਾਈ ਰੋਕ
ਦਰਅਸਲ ਭਾਰਤੀ ਬਾਜ਼ਾਰਾਂ ’ਚ ਇਹ ਗਿਰਾਵਟ ਸ਼ੁੱਕਰਵਾਰ ਸ਼ਾਮ ਅਮਰੀਕੀ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਆਈ। ਨਿਊਯਾਰਕ ਦੀ ਕਮੋਡਿਟੀ ਐਕਸਚੇਂਜ (ਕਾਮੈਕਸ) ਉੱਤੇ ਸੋਨੇ ਦੀਆਂ ਕੀਮਤਾਂ ਢਾਈ ਫੀਸਦੀ ਡਿੱਗ ਗਈਆਂ ਅਤੇ ਸੋਨਾ 1800 ਦੇ ਪੱਧਰ ਨੂੰ ਤੋੜ ਕੇ 1759 ਡਾਲਰ ਪ੍ਰਤੀ ਓਂਸ ’ਤੇ ਕਾਰੋਬਾਰ ਕਰ ਰਿਹਾ ਸੀ ਜਦ ਕਿ ਚਾਂਦੀ ਦੀ ਕੀਮਤ ਵੀ ਕਰੀਬ 4 ਫੀਸਦੀ ਡਿੱਗ ਗਈ ਅਤੇ ਚਾਂਦੀ 25 ਡਾਲਰ ਦਾ ਆਪਣਾ ਮਨੋਵਿਗਿਆਨੀ ਪੱਧਰ ਤੋੜ ਕੇ 24.32 ਡਾਲਰ ’ਤੇ ਕਾਰੋਬਾਰ ਕਰ ਰਹੀ ਸੀ। ਦਰਅਸਲ ਅਮਰੀਕਾ ’ਚ ਕੀਮਤੀ ਧਾਤੂਆਂ ਦੀਆਂ ਕੀਮਤਾਂ ’ਚ ਇਹ ਗਿਰਾਵਟ ਡਾਲਰ ਦੀ ਮਜ਼ਬੂਤੀ ਕਾਰਨ ਆਈ ਹੈ।
ਅਮਰੀਕਾ ਦੇ ਲੇਬਰ ਡਿਪਾਰਟਮੈਂਟ ਵਲੋਂ ਜਾਰੀ ਕੀਤੇ ਗਏ ਬੇਰੁਜ਼ਗਾਰੀ ਦੇ ਅੰਕੜਿਆਂ ਨਾਲ ਬਾਂਡ ਯੀਲਡ ’ਚ ਅਚਾਲਤ ਤੇਜ਼ੀ ਆ ਗਈ, ਜਿਸ ਨਾਲ 10 ਸਾਲ ਦੀ ਬਾਂਡ ਯੀਲਡ ਵਧ ਕੇ 1.29 ਫੀਸਦੀ ਤੱਕ ਜਾ ਪਹੁੰਚੀ।
ਲੇਬੀ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ ਕੋਰੋਨਾ ਦੀ ਸਥਿਤੀ ਵਿਗੜਨ ਦੇ ਬਾਵਜੂਦ ਜੁਲਾਈ ’ਚ 9.43 ਲੱਖ ਨਵੀਆਂ ਨੌਕਰੀਆਂ ਜੁੜੀਆਂ ਹਨ ਅਤੇ ਬੇਰੁਜ਼ਗਾਰੀ ਦੀ ਦਰ ਡਿੱਗ ਕੇ 5.4 ਫੀਸਦੀ ਪਹੁੰਚ ਗਈ ਹੈ।
ਇਹ ਵੀ ਪੜ੍ਹੋ : RBI Monetary Policy:ਪਾਲਿਸੀ ਰੇਟ 'ਚ ਕੋਈ ਬਦਲਾਅ ਨਹੀਂ , 4% 'ਤੇ ਸਥਿਰ ਰਹੇਗੀ Repo Rate
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।