ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਾਣੋ ਕੀ ਹੈ ਅੱਜ ਦੀ ਕੀਮਤ?
Thursday, Jul 06, 2017 - 04:01 PM (IST)

ਨਵੀਂ ਦਿੱਲੀ—ਸੰਸਾਰਿਕ ਪੱਧਰ ਉੱਤੇ ਦੋਵੇ ਕੀਮਤੀ ਧਾਤੂਆਂ ਵਿਚ ਗਿਰਾਵਟ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ ਵਿਚ ਵੀ ਅੱਜ ਇਨ੍ਹਾਂ ਵਿਚ ਨਰਮੀ ਦੇਖੀ ਗਈ ਹੈ। ਸੋਨਾ 290 ਰੁਪਏ ਟੁੱਟ ਕੇ ਸੱਤ ਹਫਤੇ ਦੇ ਹੇਠਲੇ ਪੱਧਰ 28,980 ਰੁਪਏ ਪ੍ਰਤੀ ਦੱਸ ਗ੍ਰਾਮ ਉੱਤੇ ਆ ਗਿਆ ਹੈ। ਚਾਂਦੀ 200 ਰੁਪਏ ਫਿਸਲ ਕੇ 38,500 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ।
ਖਰੀਦਾਰੀ ਵਿਚ ਕਮੀ
ਇਸ ਸਾਲ 18 ਮਈ ਤੋਂ ਬਾਅਦ ਪਹਿਲੀ ਵਾਰ ਸੋਨਾ 29 ਹਜ਼ਾਰ ਤੋਂ ਹੇਠਾਂ ਉਚਰਿਆ ਹੈ। ਮੰਨਿਆ ਜਾ ਰਿਹਾ ਸੀ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਾਗੂ ਹੋਣ ਤੋਂ ਬਾਅਦ ਸੋਨੇ ਦੇ ਰੇਟ ਵੱਧਣਗੇ ਕਿਉਂਕਿ ਨਵੀਂ ਟੈਕਸ ਵਿਵਸਥਾ ਵਿਚ ਪੀਲੀ ਧਾਤੂ ਉੱਤੇ ਤਿੰਨ ਫੀਸਦੀ ਟੈਕਸ ਦੀ ਦਰ ਤੈਅ ਕੀਤੀ ਗਈ ਹੈ। ਪਹਿਲਾਂ ਇਹ ਦੋ ਫੀਸਦੀ ਸੀ ਪਰ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੰਸਾਰਿਕ ਦਬਾਅ ਦੇ ਨਾਲ ਜੀ.ਐਸ.ਟੀ. ਤੋਂ ਬਾਅਦ ਗਾਹਕੀ ਵਿਚ ਕਮੀ ਆ ਗਈ ਹੈ ਜਿਸ ਨਾਲ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਪਿਛਲੇ 1 ਜੁਲਾਈ ਤੋਂ ਬਾਅਦ ਚਾਰ ਕਾਰੋਬਾਰੀ ਦਿਨ੍ਹਾਂ ਵਿਚ ਸੋਨਾ 480 ਰੁਪਏ ਫਿਸਲਿਆ ਹੈ।
ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਰ 2.80 ਡਾਲਰ ਦੀ ਨਰਮੀ ਦੇ ਨਾਲ 1,224.50 ਡਾਲਰ ਦੇ ਪ੍ਰਤੀ ਓਂਸ ਰਹਿ ਗਿਆ। ਹਾਲਾਂਕਿ ਭਵਿੱਖ ਵਿਚ ਮੰਗ ਆਉਣ ਦੀ ਉਮੀਦ ਵਿਚ ਅਗਸਤ ਦਾ ਅਮਰੀਕੀ ਸੋਨਾ ਵਾਅਦਾ 4.7 ਡਾਲਰ ਚਮਕ ਕੇ 1,225.1 ਡਾਲਰ ਪ੍ਰਤੀ ਓਂਸ ਬੋਲਿਆ ਗਿਆ ਹੈ।
ਬਾਜ਼ਾਰ ਵਿਸ਼ੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਫੇਡਰਲ ਰਿਜ਼ਰਵ ਦੇ ਜੂਨ ਦੀ ਮੀਟਿੰਗ ਦੇ ਵੇਰਵੇ ਵਿਚ ਮਹਿੰਗਾਈ ਅਤੇ ਇਸ ਦੀ ਅਰਥਵਿਵਸਥਾ ਉੱਤੇ ਅਸਰ ਨੂੰ ਲੈ ਕੇ ਅਧਿਕਾਰੀ ਦੋ ਮਤ ਸਨ। ਇਸ ਨਾਲ ਸੋਨੇ ਨੂੰ ਬਹੁਤ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ ਹੈ। ਨਾਲ ਹੀ ਉੱਤਰ ਕੋਰੀਆ ਨੂੰ ਲੈ ਕੇ ਜਾਰੀ ਤਣਾਅ ਦਾ ਅਸਰ ਵੀ ਹੁਣ ਨਾ ਦੇ ਬਰਾਬਰ ਰਹਿ ਗਿਆ ਹੈ। ਨਾਲ ਹੀ ਉੱਤਰ ਕੋਰੀਆ ਨੂੰ ਲੈ ਕੇ ਜਾਰੀ ਤਣਾਅ ਦਾ ਅਸਰ ਵੀ ਹੁਣ ਨਾ ਦੇ ਬਰਾਬਰ ਰਹਿ ਗਿਆ ਹੈ। ਇਸ ਨਾਲ ਸੋਨੇ ਨੂੰ ਸਮਰਥਨ ਦੇਣ ਵਾਲੇ ਕਾਰਕ ਨਹੀਂ ਮਿਲ ਰਹੇ ਹਨ ਜਿਸ ਨਾਲ ਇਸ ਦੇ ਰੇਟ ਘਟੇ ਹਨ। ਕੌਮਾਂਤਰੀ ਬਾਜ਼ਾਰ ਵਿਚ ਚਾਂਦੀ ਹਾਜ਼ਿਰ 0.04 ਟੁੱਟ ਕੇ 16.03 ਡਾਲਰ ਪ੍ਰਤੀ ਓਂਸ ਬੋਲੀ ਗਈ ਹੈ।