ਸੋਨੇ ''ਚ ਗਿਰਾਵਟ, ਚਾਂਦੀ 500 ਰੁਪਏ ਹੋਈ ਸਸਤੀ, ਜਾਣੋ ਰੇਟ

Monday, Oct 08, 2018 - 03:15 PM (IST)

ਸੋਨੇ ''ਚ ਗਿਰਾਵਟ, ਚਾਂਦੀ 500 ਰੁਪਏ ਹੋਈ ਸਸਤੀ, ਜਾਣੋ ਰੇਟ

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ 30 ਰੁਪਏ ਦੀ ਹਲਕੀ ਗਿਰਾਵਟ ਨਾਲ 31,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ, ਜਦੋਂ ਕਿ ਚਾਂਦੀ 500 ਰੁਪਏ ਸਸਤੀ ਹੋ ਕੇ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਚੀਨ ਦੇ ਕੇਂਦਰੀ ਬੈਂਕ ਵੱਲੋਂ ਘਰੇਲੂ ਨੀਤੀ ਨੂੰ ਨਰਮ ਕਰਨ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਵੀ ਕੀਮਤਾਂ 'ਤੇ ਅਸਰ ਪਿਆ ਹੈ। ਇਸ ਦੇ ਇਲਾਵਾ ਸਰਾਫਾ ਮੰਗ ਘਟਣ ਕਾਰਨ ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰ ਰੁਖ ਰਿਹਾ ਅਤੇ ਸਥਾਨਕ ਜਿਊਲਰਾਂ ਦੀ ਸੁਸਤ ਮੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਕਾਰਨ ਚਾਂਦੀ 500 ਰੁਪਏ ਦਾ ਗੋਤਾ ਖਾ ਕੇ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਵਿਦੇਸ਼ੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.66 ਫੀਸਦੀ ਡਿੱਗ ਕੇ 1,197.50 ਡਾਲਰ ਪ੍ਰਤੀ ਔਂਸ ਰਹਿ ਗਿਆ। ਚਾਂਦੀ ਦੀ ਕੀਮਤ ਵੀ 0.11 ਫੀਸਦੀ ਡਿੱਗ ਕੇ 14.48 ਡਾਲਰ ਪ੍ਰਤੀ ਔਂਸ ਰਹੀ।


Related News