ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

Thursday, Oct 08, 2020 - 10:25 AM (IST)

ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

ਨਵੀਂ ਦਿੱਲੀ : ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਅੱਜ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਐੱਮ.ਸੀ.ਐੱਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਵਾਇਦਾ 0.15 ਫ਼ੀਸਦੀ ਡਿੱਗ ਕੇ 49,971 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਐੱਮ.ਸੀ.ਐੱਕਸ. 'ਤੇ ਚਾਂਦੀ ਦੀ ਵਾਇਦਾ ਕੀਮਤ 0.23 ਫ਼ੀਸਦੀ ਘੱਟ ਕੇ 60,280 ਪ੍ਰਤੀ ਕਿੱਲੋਗ੍ਰਾਮ ਰਹੀ। ਪਿਛਲੇ ਸੈਸ਼ਨ ਵਿਚ ਸੋਨੇ ਵਿਚ 500 ਰੁਪਏ ਪ੍ਰਤੀ 10 ਗ੍ਰਾਮ, ਜਦੋਂਕਿ ਚਾਂਦੀ ਵਿਚ 0.4 ਫ਼ੀਸਦੀ ਦੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ: ਟਿਕਟਾਕ ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ

ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਰਥਿਕ ਸਹਾਇਤਾ ਪੈਕੇਜ ਨੂੰ ਲੈ ਕੇ ਡੈਮੋਕ੍ਰੇਟਸ ਨਾਲ ਅਚਾਨਕ ਗੱਲਬਾਤ ਮੁਅੱਤਲ ਕਰਨ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਇਕ ਹਫ਼ਤੇ ਦੇ ਹੇਠਲੇ ਪੱਧਰ 'ਤੇ ਆ ਗਈਆਂ। ਗਲੋਬਲ ਬਾਜ਼ਾਰਾਂ ਵਿਚ ਅੱਜ ਸੋਨੇ ਦੀਆਂ ਕੀਮਤਾਂ ਲੱਗਭੱਗ ਬਦਲੀਆਂ ਹੋਈਆਂ ਸਨ। ਪਿਛਲੇ ਸੈਸ਼ਨ ਵਿਚ 1.1 ਫ਼ੀਸਦੀ ਦੇ ਵਾਧੇ ਦੇ ਬਾਅਦ ਅੱਜ ਹਾਜ਼ਿਰ ਸੋਨਾ ਮਾਮੂਲੀ ਬਦਲਾਅ ਨਾਲ 1,886.69 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਹੋਰ ਕੀਮਤੀ ਧਾਤਾਂ ਵਿਚ ਚਾਂਦੀ 23.83 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ।

ਸਰਾਫਾ ਬਾਜ਼ਾਰ ਵਿਚ ਵੀ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਬੁੱਧਵਾਰ ਨੂੰ 694 ਰੁਪਏ ਟੁੱਟ ਕੇ ਬੰਦ ਹੋਇਆ। ਜਦੋਂ ਕਿ ਚਾਂਦੀ ਵਿਚ 126 ਰੁਪਏ ਦੀ ਤੇਜ਼ੀ ਵੇਖੀ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਮੁਤਾਬਕ ਸੋਨਾ 694 ਰੁਪਏ ਡਿੱਗ ਕੇ 51,215 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ । ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 51,909 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਉਥੇ ਹੀ ਚਾਂਦੀ 126 ਰੁਪਏ ਵੱਧ ਕੇ 63,427 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਰਹੀ। ਪਿਛਲੇ ਕਾਰੋਬਾਰੀ ਦਿਨ ਵਿਚ ਇਹ 63,301 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ। ਲਗਾਤਾਰ ਦੋ ਦਿਨ ਤੋਂ ਡਿੱਗ ਰਿਹਾ ਰੁਪਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ 13 ਪੈਸੇ ਦੀ ਬੜ੍ਹਤ ਨਾਲ 73.33 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,892 ਡਾਲਰ ਅਤੇ ਚਾਂਦੀ 23.73 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ।


author

cherry

Content Editor

Related News