ਖ਼ੁਸ਼ਖ਼ਬਰੀ! ਸੋਨੇ-ਚਾਂਦੀ ''ਚ ਭਾਰੀ ਗਿਰਾਵਟ, ਇੰਨੀ ਡਿੱਗੀ ਦੋਹਾਂ ਦੀ ਕੀਮਤ

Thursday, Aug 20, 2020 - 07:22 PM (IST)

ਨਵੀਂ ਦਿੱਲੀ— ਸੋਨੇ-ਚਾਂਦੀ 'ਚ ਭਾਰੀ ਗਿਰਾਵਟ ਦਰਜ ਹੋਈ ਹੈ। ਕੌਮਾਂਤਰੀ ਬਾਜ਼ਾਰ 'ਚ ਬਹੁਮੁੱਲੀ ਧਾਤਾਂ 'ਚ ਵਿਕਵਾਲੀ ਦੇ ਨਾਲ ਹੀ ਵੀਰਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ।

 

ਸੋਨੇ ਦੀ ਕੀਮਤ 1,492 ਰੁਪਏ ਦੀ ਵੱਡੀ ਗਿਰਾਵਟ ਨਾਲ 52,819 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਐੱਚ. ਡੀ. ਐੱਫ. ਸੀ. ਸਕਿਓਰਟਿਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 54,311 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।


ਉੱਥੇ ਹੀ, ਇਸ ਦੌਰਾਨ ਸਰਾਫਾ ਬਾਜ਼ਾਰ 'ਚ ਚਾਂਦੀ 'ਚ ਵੀ ਕਮਜ਼ੋਰੀ ਦਾ ਰੁਖ਼ ਰਿਹਾ ਅਤੇ ਇਸ ਦੀ ਕੀਮਤ 1,476 ਰੁਪਏ ਦੀ ਗਿਰਾਵਟ ਨਾਲ 67,924 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 69,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਸੋਨੇ ਦੀ ਕੀਮਤ ਕਮਜ਼ੋਰੀ ਦੇ ਰੁਖ਼ ਨਾਲ 1,927 ਡਾਲਰ ਪ੍ਰਤੀ ਔਂਸ ਰਹਿ ਗਈ, ਜਦੋਂ ਕਿ ਚਾਂਦੀ ਮਾਮੂਲੀ ਤੇਜ਼ੀ ਨਾਲ 26.71 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਅਮਰੀਕੀ ਫੈਡਰਲ ਓਪਨ ਮਾਰਕੀਟ ਕਮੇਟੀ (ਐੱਫ. ਓ. ਐੱਮ. ਸੀ.) ਦੀ ਬੈਠਕ ਦਾ ਵੇਰਵਾ ਜਾਰੀ ਹੋਣ ਪਿੱਛੋਂ ਵੀਰਵਾਰ ਨੂੰ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ।'' ਐੱਫ. ਓ. ਐੱਮ. ਸੀ. ਬੈਠਕ ਦੇ ਵੇਰਵੇ ਮੁਤਾਬਕ, ਕਮੇਟੀ ਦੇ ਮੈਂਬਰਾਂ ਨੇ ਕੋਵਿਡ-19 ਦੇ ਆਰਥਿਕ ਵਿਕਾਸ ਦਰ 'ਤੇ ਜਾਰੀ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਹੈ।


Sanjeev

Content Editor

Related News