ਸੋਨੇ 'ਚ ਫਿਰ ਗਿਰਾਵਟ ਤੇ ਚਾਂਦੀ ਵੀ ਡਿੱਗੀ, ਜਾਣੋ ਕੀਮਤਾਂ

12/11/2017 3:29:58 PM

ਨਵੀਂ ਦਿੱਲੀ— ਸੋਨਾ ਲਗਾਤਾਰ ਕਮਜ਼ੋਰ ਹੁੰਦਾ 29,000 ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਕੌਮਾਂਤਰੀ ਬਾਜ਼ਾਰਾਂ 'ਚ ਤੇਜ਼ੀ ਦੇ ਬਾਵਜੂਦ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਤੇਜ਼ੀ ਨਹੀਂ ਫੜ ਸਕਿਆ। ਸਥਾਨਕ ਬਾਜ਼ਾਰ 'ਚ ਗਹਿਣਿਆਂ ਦੀ ਮੰਗ ਘਟਣ ਨਾਲ ਅੱਜ ਸਟੈਂਡਰਡ ਸੋਨਾ 29,580 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਜਦੋਂ ਕਿ ਸੋਨਾ ਭਟੂਰ ਵੀ ਇੰਨਾ ਹੀ ਡਿੱਗਦਾ ਹੋਇਆ 29,480 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਸੋਮਵਾਰ ਦੇ ਕਾਰੋਬਾਰੀ ਦਿਨ ਸੋਨੇ 'ਚ 70 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਪਿਛਲੇ ਚਾਰ ਦਿਨਾਂ 'ਚ ਸੋਨੇ 'ਚ 600 ਰੁਪਏ ਦੀ ਗਿਰਾਵਟ ਆਈ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਹੋਣ ਕਾਰਨ ਇਸ ਦੀ ਕੀਮਤ ਨੂੰ ਸਮਰਥਨ ਮਿਲਿਆ, ਜਿਸ ਕਾਰਨ ਸੋਨੇ 'ਚ ਹੋਰ ਗਿਰਾਵਟ 'ਤੇ ਰੋਕ ਲੱਗੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,400 ਰੁਪਏ 'ਤੇ ਸਥਿਰ ਰਹੀ।

ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸਥਾਨਕ ਮੰਗ ਸੁਸਤ ਰਹਿਣ ਨਾਲ ਸੋਨੇ 'ਤੇ ਦਬਾਅ ਰਿਹਾ, ਜਦੋਂ ਕਿ ਕੌਮਾਂਤਰੀ ਬਾਜ਼ਾਰ 'ਚ ਇਸ ਤੋਂ ਉਲਟ ਰੁਝਾਨ ਰਿਹਾ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.09 ਫੀਸਦੀ ਚੜ੍ਹ ਕੇ 1,249.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਵੀ 0.03 ਫੀਸਦੀ ਦੀ ਮਜ਼ਬੂਤੀ ਨਾਲ 15.82 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News