7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ

Wednesday, Nov 25, 2020 - 03:02 PM (IST)

7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ

ਨਵੀਂ ਦਿੱਲੀ- ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਬੁੱਧਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 48,000 ਦੇ ਨਜ਼ਦੀਕ ਪਹੁੰਚ ਗਈ। ਉੱਥੇ ਹੀ, ਚਾਂਦੀ ਵੀ 59,000 ਦੇ ਲਗਭਗ ਕਾਰੋਬਾਰ ਕਰ ਰਹੀ ਸੀ।

ਮਲਟੀ ਕੋਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 48,390 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜੋ ਪਿਛਲੇ ਦਿਨੀਂ 48,585 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਸੋਨਾ ਹੁਣ ਤੱਕ ਆਪਣੇ ਸਰਵਉੱਚ ਪੱਧਰ ਤੋਂ ਤਕਰੀਬਨ 7,800 ਰੁਪਏ ਤੱਕ ਸਸਤਾ ਹੋ ਚੁੱਕਾ ਹੈ। 

ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ

ਇਸ ਦੌਰਾਨ ਚਾਂਦੀ 59,135 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਦਿਨ ਇਹ 59,621 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਚਾਂਦੀ ਆਪਣੇ ਉੱਚ ਪੱਧਰ ਤੋਂ ਤਕਰੀਬਨ 18,000 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਚੁੱਕੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਰਥਿਕਤਾ ਨੂੰ ਲੈ ਕੇ ਪੈਦਾ ਹੋਈ ਚਿੰਤਾ ਵਿਚਕਾਰ 7 ਅਗਸਤ, 2020 ਨੂੰ ਸੋਨੇ-ਚਾਂਦੀ ਨੇ ਇਕ ਨਵਾਂ ਰਿਕਾਰਡ ਬਣਾਇਆ ਸੀ। ਸੋਨਾ ਉਸ ਦਿਨ 56,200 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। 

ਇਹ ਵੀ ਪੜ੍ਹੋ- ਕਿਸਾਨਾਂ ਨੂੰ ਸੌਗਾਤ, ਝੋਨੇ ਦੇ MSP 'ਤੇ 700 ਰੁਪਏ ਹੋਰ ਦੇਵੇਗਾ ਇਹ ਸੂਬਾ

ਹਾਲਾਂਕਿ, ਕੋਰੋਨਾ ਟੀਕੇ ਨੂੰ ਲੈ ਕੇ ਹਾਂ-ਪੱਖੀ ਖ਼ਬਰਾਂ ਨਾਲ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਫਿਲਹਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਲੰਮੀ ਮਿਆਦ ਵਿਚ ਸੋਨਾ 60,000 ਰੁਪਏ ਤੋਂ ਉੱਪਰ ਜਾ ਸਕਦਾ ਹੈ। ਉੱਥੇ ਹੀ, ਕੋਰੋਨਾ ਟੀਕੇ ਅਤੇ ਬਾਈਡੇਨ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਦੀਆਂ ਹੋ ਰਹੀਆਂ ਤਿਆਰੀਆਂ ਨੂੰ ਦੇਖਦੇ ਹੋਏ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਦੇਖੀ ਜਾ ਰਹੀ ਹੈ। 


author

Sanjeev

Content Editor

Related News