1900 ਰੁਪਏ ਸਸਤੀ ਹੋਈ ਚਾਂਦੀ, ਸੋਨੇ ''ਚ ਵੀ ਵੱਡੀ ਗਿਰਾਵਟ, ਦੇਖੋ ਰੇਟ

Thursday, Sep 03, 2020 - 08:58 PM (IST)

1900 ਰੁਪਏ ਸਸਤੀ ਹੋਈ ਚਾਂਦੀ, ਸੋਨੇ ''ਚ ਵੀ ਵੱਡੀ ਗਿਰਾਵਟ, ਦੇਖੋ ਰੇਟ

ਨਵੀਂ ਦਿੱਲੀ—  ਕੌਮਾਂਤਰੀ ਬਾਜ਼ਾਰਾਂ 'ਚ ਬਹੁਮੁੱਲੀ ਧਾਤਾਂ ਦੀ ਕੀਮਤ 'ਚ ਗਿਰਾਵਟ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਇਨ੍ਹਾਂ ਦੀ ਕੀਮਤ ਡਿੱਗ ਗਈ।

ਸੋਨੇ ਦੀ ਕੀਮਤ 774 ਰੁਪਏ ਦੀ ਗਿਰਾਵਟ ਨਾਲ 51,755 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਸੈਸ਼ਨ 'ਚ ਸੋਨਾ 52,529 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਉੱਥੇ ਹੀ, ਚਾਂਦੀ ਦੀ ਕੀਮਤ ਵੀ 1,908 ਰੁਪਏ ਦਾ ਵੱਡਾ ਗੋਤਾ ਲਾ ਕੇ 69,176 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜੋ ਪਿਛਲੇ ਕਾਰੋਬਾਰੀ ਦਿਨ 71,084 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ 774 ਰੁਪਏ ਦੀ ਗਿਰਾਵਟ ਆਈ।''

ਕੌਮਾਂਤਰੀ ਬਾਜ਼ਾਰ 'ਚ ਸੋਨਾ ਨਰਮੀ ਦਰਸਾਉਂਦਾ 1,934 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ 27.24 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਪਟੇਲ ਨੇ ਕਿਹਾ, ''ਵਿਸ਼ਵ ਦੀਆਂ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਮਜਬੂਤ ਹੋਮ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁਖ਼ ਕਾਇਮ ਰਿਹਾ।'' ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਕਾਰਾਤਮਕ ਆਰਥਿਕ ਅੰਕੜਿਆਂ ਦੇ ਆਉਣ ਨਾਲ ਨਿਵੇਸ਼ਕਾਂ 'ਚ ਜੋਖਮ ਸਹਿਣ ਦੀ ਸਮਰਥਾ ਵਧਦੀ ਦਿਸੀ।''


author

Sanjeev

Content Editor

Related News