ਸੋਨਾ ਇਸ ਸਾਲ 4,000 ਰੁ: ਤੱਕ ਡਿੱਗਾ, ਇੰਨਾ ਹੋਰ ਹੋ ਸਕਦਾ ਹੈ ਸਸਤਾ

Monday, Feb 22, 2021 - 05:02 PM (IST)

ਨਵੀਂ ਦਿੱਲੀ- ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਹਲਕੀ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਇਸ ਸਾਲ ਹੁਣ ਤੱਕ ਸੋਨਾ ਤਕਰੀਬਨ 4,000 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋ ਚੁੱਕਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਦੁਬਾਰਾ ਵਧਣ ਦੀ ਚਿੰਤਾ ਵਿਚਕਾਰ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 233 ਰੁਪਏ ਦਾ ਉਛਾਲ ਲਾ ਕੇ 46,430 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।

ਉੱਥੇ ਹੀ, ਚਾਂਦੀ ਇਸ ਦੌਰਾਨ 260 ਰੁਪਏ ਦੀ ਮਜਬੂਤੀ ਨਾਲ 69,272 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਸੋਨਾ 46197 ਰੁਪਏ ਪ੍ਰਤੀ ਦਸ ਗ੍ਰਾਮ, ਚਾਂਦੀ 69012 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ ਇਕ ਸਮੇਂ 45 ਹਜ਼ਾਰ ਰੁਪਏ ਤੋਂ ਹੇਠਾਂ ਆ ਸਕਦੀ ਹੈ। ਹਾਲਾਂਕਿ, ਲੰਮੀ ਮਿਆਦ ਵਿਚ ਇਸ ਵਿਚ ਤੇਜ਼ੀ ਦੀ ਉਮੀਦ ਹੈ। ਵਿਸ਼ਲੇਸ਼ਕਾਂ ਮੁਤਾਬਕ, ਭਾਰਤ ਵਿਚ ਹਾਲ ਦੀ ਘੜੀ ਸੋਨੇ ਦੀ ਕੀਮਤ 45,700-46,300 ਰੁਪਏ ਵਿਚਕਾਰ ਰਹਿ ਸਕਦੀ ਹੈ। 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਰਵਉੱਚ ਪੱਧਰ ਤੋਂ ਕੀਮਤਾਂ ਡਿੱਗਣ ਨਾਲ ਸੋਨੇ ਦੀ ਖ਼ਰੀਦਦਾਰੀ ਇਸ ਸਾਲ ਵਧੀ ਹੈ। ਇਸ ਸਾਲ ਨਰਮ ਮੁਦਰਾ ਨੀਤੀ ਤੇ ਘੱਟ ਵਿਆਜ ਦਰਾਂ ਅਤੇ ਮਹਿੰਗਾਈ ਦੇ ਖ਼ਦਸ਼ੇ ਕਾਰਨ ਸੋਨਾ ਹੁਣ ਵੀ ਨਿਵੇਸ਼ਕਾਂ ਲਈ ਪਸੰਦੀਦਾ ਨਿਵੇਸ਼ ਬਣ ਰਿਹਾ ਹੈ।

ਇਹ ਵੀ ਪੜ੍ਹੋWhatsApp ਦੀ ਨਵੀਂ ਪਾਲਿਸੀ, ਯੂਜ਼ਰਜ਼ ਨੂੰ ਲੱਗਣ ਵਾਲਾ ਹੈ ਇਹ ਝਟਕਾ 

ਉੱਥੇ ਹੀ, ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਾ 14.90 ਡਾਲਰ ਦੀ ਤੇਜ਼ੀ ਨਾਲ 1,792 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.7 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 27.47 ਡਾਲਰ ਪ੍ਰਤੀ ਔਂਸ 'ਤੇ ਸਨ।

ਇਹ ਵੀ ਪੜ੍ਹੋ- ਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ 'ਚ ਵੀ 100 ਰੁ: 'ਤੇ ਪਹੁੰਚ ਸਕਦਾ ਹੈ ਪੈਟਰੋਲ


Sanjeev

Content Editor

Related News