ਸਰਾਫਾ ਬਾਜ਼ਰ ''ਚ ਸੋਨੇ ਦੀ ਕੀਮਤ ਡਿੱਗੀ, ਚਾਂਦੀ ''ਚ ਹਲਕਾ ਵਾਧਾ, ਵੇਖੋ ਮੁੱਲ
Monday, Jan 25, 2021 - 04:25 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਲਗਾਤਾਰ ਦੂਜੇ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ ਵਿਚ ਨਰਮੀ ਦੇਖਣ ਨੂੰ ਮਿਲੀ।
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 141 ਰੁਪਏ ਦੀ ਗਿਰਾਵਟ ਨਾਲ 48,509 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।
ਸ਼ੁੱਕਰਵਾਰ ਨੂੰ ਸੋਨਾ 48,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਮਾਮੂਲੀ 43 ਰੁਪਏ ਦੀ ਤੇਜ਼ੀ ਨਾਲ 66,019 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,853.26 ਡਾਲਰ ਪ੍ਰਤੀ ਔਸ ਦੇ ਪੱਧਰ 'ਤੇ ਚੱਲ ਰਿਹਾ ਸੀ। ਚਾਂਦੀ 25.55 ਡਾਲਰ ਪ੍ਰਤੀ ਔਸ 'ਤੇ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਸਰਾਫਾ ਬਾਜ਼ਾਰ ਸਥਿਰਤਾ ਦੀ ਭਾਲ ਕਰ ਰਿਹਾ ਹੈ।
ਉੱਥੇ ਹੀ, ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਫਰਵਰੀ ਡਿਲਿਵਰੀ ਵਾਲਾ ਸੋਨਾ ਮਾਮੂਲੀ 20 ਰੁਪਏ ਦੀ ਤੇਜ਼ੀ ਨਾਲ 49,160 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਿਹਾ ਸੀ। ਚਾਂਦੀ 323 ਰੁਪਏ ਦਾ ਉਛਾਲ ਲਾ ਕੇ 66,965 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।