ਸੋਨੇ-ਚਾਂਦੀ ''ਚ ਲਗਾਤਾਰ ਚੌਥੇ ਦਿਨ ਬੜ੍ਹਤ, ਕੀਮਤਾਂ ''ਚ 600 ਰੁ: ਤੱਕ ਉਛਾਲ

Wednesday, Jan 20, 2021 - 06:51 PM (IST)

ਸੋਨੇ-ਚਾਂਦੀ ''ਚ ਲਗਾਤਾਰ ਚੌਥੇ ਦਿਨ ਬੜ੍ਹਤ, ਕੀਮਤਾਂ ''ਚ 600 ਰੁ: ਤੱਕ ਉਛਾਲ

ਨਵੀਂ ਦਿੱਲੀ- ਸੋਨੇ-ਚਾਂਦੀ ਵਿਚ ਲਗਾਤਾਰ ਚੌਥੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ ਵਿਚ ਕੀਮਤੀ ਧਾਤਾਂ ਦੇ ਮੁੱਲ ਚੜ੍ਹਨ ਨਾਲ ਸਥਾਨਕ ਬਾਜ਼ਾਰ ਵਿਚ ਵੀ ਬੁੱਧਵਾਰ ਨੂੰ ਸੋਨਾ 347 ਰੁਪਏ ਚੜ੍ਹ ਕੇ 48,758 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਦਿਨ ਸੋਨੇ ਦਾ ਬੰਦ ਮੁੱਲ 48,411 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੀ। ਚਾਂਦੀ ਵਿਚ ਵੀ ਤੇਜ਼ੀ ਦਾ ਰੁਖ਼ ਰਿਹਾ ਅਤੇ ਬੁੱਧਵਾਰ ਨੂੰ ਇਸ ਵਿਚ 606 ਰੁਪਏ ਦੀ ਬੜ੍ਹਤ ਦਰਜ ਹੋਈ।

ਚਾਂਦੀ ਦੀ ਕੀਮਤ 65,814 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰੀ ਦਿਨ 65,208 ਰੁਪਏ ਪ੍ਰਤੀ ਕਿਲੋ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੋਹਾਂ ਵਿਚ ਤੇਜ਼ੀ ਰਹੀ। ਸੋਨੇ ਦੀ ਕੀਮਤ ਜਿੱਥੇ ਚੜ੍ਹ ਕੇ 1,854 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਉੱਥੇ ਹੀ ਚਾਂਦੀ ਵੀ 25.28 ਡਾਲਰ ਪ੍ਰਤੀ ਔਂਸ ਹੋ ਗਈ। ਓਧਰ ਵਾਇਦਾ ਬਾਜ਼ਾਰ ਵਿਚ ਸੋਨੇ ਦੀ ਕੀਮਤ 230 ਰੁਪਏ ਦੀ ਤੇਜ਼ੀ ਨਾਲ 49,213 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਚਾਂਦੀ ਦੀ ਵਾਇਦਾ ਕੀਮਤ 453 ਰੁਪਏ ਵੱਧ ਕੇ 66,489 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ।


author

Sanjeev

Content Editor

Related News