ਸੋਨੇ-ਚਾਂਦੀ ਦੀ ਕੀਮਤ 'ਚ 541 ਰੁਪਏ ਤੱਕ ਦਾ ਉਛਾਲ, ਜਾਣੋ ਕੀ ਹਨ ਮੁੱਲ

01/18/2021 6:20:52 PM

ਨਵੀਂ ਦਿੱਲੀ- ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀ ਖ਼ਰੀਦ ਮਹਿੰਗੀ ਹੋ ਗਈ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 117 ਰੁਪਏ ਵੱਧ ਕੇ 48,332 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਦੀ ਕੀਮਤ 541 ਰੁਪਏ ਦੀ ਛਲਾਂਗ ਲਾ ਕੇ 64,657 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ 48,215 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ, ਜਦੋਂ ਕਿ ਚਾਂਦੀ ਦੀ 64,116 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 

ਕੌਮਾਂਤਰੀ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਤੇਜ਼ੀ ਅਤੇ ਰੁਪਏ ਵਿਚ ਡਾਲਰ ਦੇ ਮੁਕਾਬਲੇ ਗਿਰਾਵਟ ਕਾਰਨ ਘਰੇਲੂ ਕੀਮਤਾਂ ਵਿਚ ਮਜਬੂਤੀ ਆਈ।

ਭਾਰਤੀ ਕਰੰਸੀ 21 ਪੈਸੇ ਦੀ ਗਿਰਾਵਟ ਨਾਲ 73.28 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਵੱਧ ਕੇ 1,834 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਚਾਂਦੀ ਵੀ ਤੇਜ਼ੀ ਦਰਜ ਕਰਦੇ ਹੋਏ 25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਭਾਰਤੀ ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 91 ਰੁਪਏ ਵੱਧ ਕੇ 48,793 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ 308 ਰੁਪਏ ਦੀ ਤੇਜ਼ੀ ਨਾਲ 65,072 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।


Sanjeev

Content Editor

Related News