ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ 'ਚ 558 ਰੁਪਏ ਤੱਕ ਦਾ ਉਛਾਲ, ਜਾਣੋ ਮੁੱਲ
Friday, Jan 15, 2021 - 08:08 PM (IST)
ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ-ਚਾਂਦੀ ਵਿਚ ਮਜਬੂਤੀ ਦਰਜ ਹੋਈ। ਸੋਨਾ 286 ਰੁਪਏ ਦੀ ਬੜ੍ਹਤ ਲੈਂਦਾ ਹੋਇਆ 48,690 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨਾ 48,404 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਚਾਂਦੀ ਵੀ 558 ਰੁਪਏ ਦੀ ਤੇਜ਼ੀ ਨਾਲ 65,157 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਚਾਂਦੀ ਵੀਰਵਾਰ ਨੂੰ 64,599 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਨਾਲ 1,852 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ 25.48 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਉੱਥੇ ਹੀ, ਵਾਇਦਾ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 270 ਰੁਪਏ ਦੀ ਗਿਰਾਵਟ ਨਾਲ 48,951 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਹੀ ਸੀ, ਜਦੋਂ ਕਿ ਚਾਂਦੀ 1900 ਰੁਪਏ ਦਾ ਗੋਤਾ ਲਾ ਕੇ 64,769 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਰਹੀ, ਇਸ ਦੇ ਨਾਲ ਹੀ ਭਾਰਤੀ ਕਰੰਸੀ ਵੀ 3 ਪੈਸੇ ਦੀ ਮਾਮੂਲੀ ਗਿਰਾਵਟ ਨਾਲ 73.07 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਦਿਨ ਇਹ 11 ਪੈਸੇ ਦੀ ਤੇਜ਼ੀ ਨਾਲ 73.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।