1,932 ਰੁਪਏ ਹੋਰ ਮਹਿੰਗੀ ਹੋਈ ਚਾਂਦੀ, ਸੋਨੇ ''ਚ ਵੀ ਉਛਾਲ, ਦੇਖੋ ਰੇਟ

Thursday, Aug 06, 2020 - 08:21 PM (IST)

ਨਵੀਂ ਦਿੱਲੀ— ਬਹੁਮੁੱਲੀ ਧਾਤਾਂ ਦੀ ਕੌਮਾਂਤਰੀ ਕੀਮਤਾਂ 'ਚ ਜ਼ੋਰਦਾਰ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਸੋਨਾ 225 ਰੁਪਏ ਦੀ ਛਾਲ ਲਾ ਕੇ 56,590 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਚਾਂਦੀ ਵੀ 1,932 ਰੁਪਏ ਦੇ ਜ਼ਬਰਦਸਤ ਉਛਾਲ ਨਾਲ 75,755 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਪਿਛਲੇ ਕਾਰੋਬਾਰੀ ਦਿਨ 73,823 ਰੁਪਏ 'ਤੇ ਬੰਦ ਹੋਈ ਸੀ।

ਬੁੱਧਵਾਰ ਨੂੰ ਸੋਨੇ ਦੀ ਕੀਮਤ 56,365 ਰੁਪਏ ਪ੍ਰਤੀ ਦਸ ਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਕੀਮਤਾਂ 'ਚ ਭਾਰੀ ਤੇਜ਼ੀ ਆਉਣ ਪਿਛੋਂ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ 225 ਰੁਪਏ ਦੀ ਤੇਜ਼ੀ ਆਈ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਵੱਧ ਕੇ 2,045.070 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ 27.57 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Sanjeev

Content Editor

Related News