ਸੋਨੇ ਦੇ ਮੁੱਲ 'ਚ ਵੱਡਾ ਉਛਾਲ, ਚਾਂਦੀ ਵੀ ਹੋਈ ਇੰਨੀ ਮਹਿੰਗੀ, ਜਾਣੋ ਰੇਟ

06/08/2020 5:23:47 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 348 ਰੁਪਏ ਦੀ ਤੇਜ਼ੀ ਨਾਲ 46,959 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ 'ਚ ਇਹ 46,611 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਦੀ ਕੀਮਤ ਵੀ 794 ਰੁਪਏ ਦੀ ਤੇਜ਼ੀ ਨਾਲ 49,245 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰ 'ਚ 48,451 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ 'ਚ ਕਮੋਡਿਟੀਜ਼ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਬਾਜ਼ਾਰ ਸੋਨੇ ਦੀ ਕੀਮਤ ਚੜ੍ਹਨ ਨਾਲ“ਦਿੱਲੀ 'ਚ 24 ਕੈਰਟ ਸੋਨੇ ਦੀ ਕੀਮਤ 348 ਰੁਪਏ ਦੀ ਮਜ਼ਬੂਤ ਹੋਈ ਹੈ।''
ਉਨ੍ਹਾਂ ਕਿਹਾ ਕਿ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਅਤੇ ਆਵਾਜਾਈ ਸੇਵਾਵਾਂ ਦੇ ਖੁੱਲ੍ਹਣ ਨਾਲ ਆਉਣ ਵਾਲੇ ਮਹੀਨਿਆਂ 'ਚ ਮੰਗ ਹੌਲੀ-ਹੌਲੀ ਠੀਕ ਹੋ ਸਕਦੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,696 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 17.68 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਦੇਸ਼ 'ਚ ਅਨਲਾਕ-1 ਤਹਿਤ ਮਾਲ ਤੇ ਮੰਦਰ ਆਦਿ ਖੁੱਲ੍ਹਣ ਵਿਚਕਾਰ ਸ਼ੇਅਰ ਬਾਜ਼ਾਰ ਨੇ ਵੀ ਅੱਜ ਤੇਜ਼ੀ ਦਰਜ ਕੀਤੀ ਹੈ। ਹਾਲਾਂਕਿ, ਮੁਨਾਫਾ ਬੁਕਿੰਗ ਕਾਰਨ ਸੈਂਸੈਕਸ 83.34 ਅੰਕ ਦੇ ਵਾਧੇ ਨਾਲ ਹੀ 34,370.24 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ 25.30 ਅੰਕ ਚੜ੍ਹ ਕੇ 10,167.45 'ਤੇ ਰਿਹਾ। ਸੈਂਸੈਕਸ 'ਚ ਸਭ ਤੋਂ ਵੱਧ 7 ਫੀਸਦੀ ਦੀ ਤੇਜ਼ੀ ਇੰਡਸਇੰਡ ਬੈਂਕ ਨੇ ਦਰਜ ਕੀਤੀ।


Sanjeev

Content Editor

Related News