ਸੋਨੇ ਦੇ ਮੁੱਲ 'ਚ ਹਲਕੀ ਗਿਰਾਵਟ, ਚਾਂਦੀ 54 ਰੁਪਏ ਹੋਈ ਮਹਿੰਗੀ

06/05/2020 6:55:17 PM

ਨਵੀਂ ਦਿੱਲੀ—  ਕੌਮਾਂਤਰੀ ਬਾਜਾਰਾਂ 'ਚ ਕਮਜ਼ੋਰੀ ਦੇ ਰੁਖ਼ ਵਿਚਕਾਰ ਰਾਸ਼ਟਰੀ ਰਾਜਧਾਨੀ ਦੇ ਹਾਜ਼ਰ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 20 ਰੁਪਏ ਦੀ ਗਿਰਾਵਟ ਨਾਲ 47,268 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਦਿਨ ਸੋਨਾ 47,288 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ, ਚਾਂਦੀ ਦੀ ਕੀਮਤ 54 ਰੁਪਏ ਦੀ ਤੇਜ਼ੀ ਨਾਲ 49,584 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਵੀਰਵਾਰ ਨੂੰ ਚਾਂਦੀ 49,530 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਉੱਚ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ, ''ਸੋਨੇ ਦੀਆਂ ਕੌਮਾਂਤਰੀ ਕੀਮਤਾਂ 'ਚ ਕਮਜ਼ੋਰੀ ਕਾਰਨ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ 20 ਰੁਪਏ ਦੀ ਗਿਰਾਵਟ ਦੇਖੀ ਗਈ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,709 ਡਾਲਰ ਪ੍ਰਤੀ ਔਂਸ ਰਹੀ, ਜਦੋਂ ਕਿ ਚਾਂਦੀ ਦੀ ਕੀਮਤ 17.68 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਪਟੇਲ ਨੇ ਕਿਹਾ ਕਿ ਆਰਥਿਕ ਸੁਧਾਰ ਨੂੰ ਲੈ ਕੇ ਉਮੀਦ ਵਧਣ ਨਾਲ ਸ਼ੇਅਰ ਬਾਜ਼ਾਰ ਦੀ ਤੇਜ਼ੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ।


Sanjeev

Content Editor

Related News