45 ਹਜ਼ਾਰ ਦੇ ਨਜ਼ਦੀਕ ਡਿੱਗਾ ਸੋਨਾ, ਚਾਂਦੀ 1,000 ਰੁ: ਹੋਈ ਸਸਤੀ, ਵੇਖੋ ਮੁੱਲ
Tuesday, Mar 02, 2021 - 10:15 AM (IST)
ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਵਿਚ ਨਰਮੀ ਵਿਚਕਾਰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਵਿਚ ਵੀ ਸੋਨੇ-ਚਾਂਦੀ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚਾਂਦੀ ਕਾਰੋਬਾਰ ਦੌਰਾਨ 1,000 ਰੁਪਏ ਤੱਕ ਡਿੱਗ ਕੇ 67,798 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਉੱਥੇ ਹੀ, ਸੋਨਾ 240 ਰੁਪਏ ਸਸਤਾ ਹੋ ਕੇ 45,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ।
ਡਾਲਰ ਵਿਚ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਬੜ੍ਹਤ ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਵਿਚ ਕਮਜ਼ੋਰੀ ਦਾ ਤਾਜ਼ਾ ਕਾਰਨ ਹੈ।
ਇਹ ਵੀ ਪੜ੍ਹੋ- 15 ਮਾਰਚ ਤੱਕ ਸਰਕਾਰ ਪੈਟਰੋਲ-ਡੀਜ਼ਲ 'ਤੇ ਕਰ ਸਕਦੀ ਹੈ ਇਹ ਵੱਡਾ ਐਲਾਨ
ਗਲੋਬਲ ਪੱਧਰ 'ਤੇ ਸੋਨੇ ਦੀ ਕੀਮਤ 10 ਡਾਲਰ ਟੁੱਟ ਕੇ 1,713 ਡਾਲਰ ਪ੍ਰਤੀ ਔਂਸ 'ਤੇ ਆ ਗਈ, ਜਦੋਂ ਕਿ ਚਾਂਦੀ ਇਸ ਦੌਰਾਨ ਹਲਕੀ ਗਿਰਾਵਟ ਨਾਲ 26.18 ਡਾਲਰ ਪ੍ਰਤੀ ਔਂਸ 'ਤੇ ਸੀ। ਬਾਂਡ ਯੀਲਡ ਵਧਣ ਅਤੇ ਡਾਲਰ ਵਿਚ ਮਜਬੂਤੀ ਨਾਲ ਇਸ ਸਾਲ ਸੋਨੇ ਦੀ ਚਮਕ ਫਿੱਕੀ ਪਈ ਹੈ। ਅਮਰੀਕੀ ਬਾਂਡ ਯੀਲਡ ਇਸ ਸਾਲ ਹੁਣ ਤੱਕ 50 ਬੇਸਿਸ ਪੁਆਇੰਟ ਤੋਂ ਵੱਧ ਚੜ੍ਹੀ ਹੈ, ਜਿਸ ਨੇ ਨਿਵੇਸ਼ਕਾਂ ਦਾ ਧਿਆਨ ਆਕਰਸ਼ਤ ਕੀਤਾ ਹੈ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਦੀ ਸੈਨੇਟ ਵਿਚ ਇਸ ਹਫ਼ਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੋਰੋਨਾ ਰਾਹਤ ਪੈਕੇਜ 'ਤੇ ਸ਼ੁਰੂ ਹੋਣ ਵਾਲੀ ਬਹਿਸ 'ਤੇ ਵੀ ਰਹਿਣ ਵਾਲੀ ਹੈ। ਮਹਿੰਗਾਈ ਦੇ ਡਰੋਂ ਸੋਨਾ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਫਿਰ ਉੱਠ ਸਕਦਾ ਹੈ।
ਇਹ ਵੀ ਪੜ੍ਹੋ- SBI ਦੀ ਸੌਗਾਤ, ਹੋਮ ਲੋਨ ਕੀਤਾ ਸਸਤਾ, 20000 ਰੁ: ਦੀ ਵੀ ਹੋਵੇਗੀ ਬਚਤ