ਸੋਨੇ ਦੀ ਕੀਮਤ ਇੱਕ ਮਹੀਨੇ ਦੇ ਉੱਚ ਪੱਧਰ ਤੋਂ ਫਿਸਲੀ, ਖ਼ਰੀਦਣ ਤੋਂ ਪਹਿਲਾਂ ਜਾਣੋ ਕੀਮਤ

Tuesday, Aug 02, 2022 - 01:05 PM (IST)

ਨਵੀਂ ਦਿੱਲੀ — ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਅੱਜ ਨਰਮੀ ਦੇਖਣ ਨੂੰ ਮਿਲ ਰਹੀ ਹੈ। ਗਲੋਬਲ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦਾ ਅਸਰ ਅੱਜ ਭਾਰਤੀ ਵਾਇਦਾ ਬਾਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। ਚਾਂਦੀ ਦੀ ਕੀਮਤ ਅੱਜ 58 ਹਜ਼ਾਰ ਤੋਂ ਹੇਠਾਂ ਆ ਗਈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ ਇਕ ਮਹੀਨੇ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸਵੇਰੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 75 ਰੁਪਏ ਡਿੱਗ ਕੇ 51,351 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਤੋਂ ਪਹਿਲਾਂ ਸੋਨੇ ਦਾ ਕਾਰੋਬਾਰ 51,250 ਰੁਪਏ ਦੇ ਪੱਧਰ 'ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ ਪਰ ਮੰਗ ਵਧਣ ਕਾਰਨ ਕੀਮਤ ਜਲਦੀ ਹੀ 51,300 ਦੇ ਪਾਰ ਚਲੀ ਗਈ। ਸੋਨਾ ਇਸ ਸਮੇਂ ਆਪਣੀ ਪਿਛਲੀ ਬੰਦ ਕੀਮਤ ਤੋਂ 0.15 ਫੀਸਦੀ ਦੀ ਗਿਰਾਵਟ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : 5G ਸਪੈਕਟਰਮ ਦੀ ਨਿਲਾਮੀ ਖ਼ਤਮ, ਜਾਣੋ ਬੋਲੀ ਲਗਾਉਣ 'ਚ ਕਿਹੜੀ ਕੰਪਨੀ ਰਹੀ ਅੱਗੇ

ਚਾਂਦੀ ਵਿੱਚ ਵੱਡੀ ਗਿਰਾਵਟ

ਸੋਨੇ ਦੀ ਤਰਜ਼ 'ਤੇ ਅੱਜ ਚਾਂਦੀ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀਕਮੋਡਿਟੀ ਐਕਸਚੇਂਜ 'ਤੇ ਚਾਂਦੀ ਦਾ ਵਾਇਦਾ ਅੱਜ 395 ਰੁਪਏ ਡਿੱਗ ਕੇ 57,931 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਇਸ ਤੋਂ ਪਹਿਲਾਂ ਚਾਂਦੀ 'ਚ 58,261 ਰੁਪਏ ਦੀ ਕੀਮਤ 'ਤੇ ਖੁੱਲ੍ਹ ਕੇ ਕਾਰੋਬਾਰ ਸ਼ੁਰੂ ਹੋਇਆ ਸੀ ਪਰ ਮੰਗ ਦੀ ਘਾਟ ਕਾਰਨ ਕੀਮਤ 58 ਹਜ਼ਾਰ ਦੇ ਹੇਠਾਂ ਆ ਗਈ। ਚਾਂਦੀ ਅਜੇ ਪਿਛਲੇ ਬੰਦ ਭਾਅ ਤੋਂ 0.68 ਫ਼ੀਸਦੀ ਹੇਠਾਂ ਕਾਰੋਬਾਰ ਕਰ ਰਹੀ ਹੈ।

ਗਲੋਬਲ ਮਾਰਕੀਟ ਵਿੱਚ ਅਸਥਿਰਤਾ

ਆਲਮੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਬਾਜ਼ਾਰ 'ਚ ਸੋਨੇ ਦੀ ਸਪਾਟ ਕੀਮਤ 1,774.04 ਡਾਲਰ ਪ੍ਰਤੀ ਔਂਸ ਸੀ, ਜੋ ਇਸ ਦੀ ਪਿਛਲੀ ਬੰਦ ਕੀਮਤ ਨਾਲੋਂ 0.09 ਫੀਸਦੀ ਜ਼ਿਆਦਾ ਹੈ। ਹਾਲਾਂਕਿ ਚਾਂਦੀ ਦੀ ਸਪਾਟ ਕੀਮਤ 'ਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਇਹ 20.2 ਡਾਲਰ ਪ੍ਰਤੀ ਔਂਸ 'ਤੇ ਵਿਕ ਰਹੀ ਸੀ। ਚਾਂਦੀ ਅੱਜ ਆਪਣੇ ਪਿਛਲੇ ਬੰਦ ਮੁੱਲ ਤੋਂ 0.68 ਫੀਸਦੀ ਦੀ ਗਿਰਾਵਟ 'ਤੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News