6500 ਰੁਪਏ ਤੱਕ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

Friday, Sep 25, 2020 - 05:41 PM (IST)

6500 ਰੁਪਏ ਤੱਕ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

ਨਵੀਂ ਦਿੱਲੀ : ਭਾਵੇਂ ਹੀ ਅੱਜ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਪਰ ਸੋਨੇ ਵਿਚ ਅਜੇ ਵੀ ਗਿਰਾਵਟ ਜਾਰੀ ਹੈ। ਅੱਜ ਸਵੇਰੇ ਵੀ ਸੋਨਾ ਗਿਰਾਵਟ ਨਾਲ ਖੁੱਲ੍ਹਿਆ। ਕੱਲ ਸ਼ਾਮ ਨੂੰ ਸੋਨਾ 49,904 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ, ਜੋ ਅੱਜ ਸਵੇਰੇ 78 ਰੁਪਏ ਦੀ ਗਿਰਾਵਟ ਨਾਲ 49,826 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 49,725 ਰੁਪਏ ਦਾ ਹੇਠਲਾ ਪੱਧਰ ਛੂਹ ਲਿਆ। ਉਥੇ ਹੀ ਸੋਨਾ ਆਪਣੇ ਓਪਨਿੰਗ ਪ੍ਰਾਇਸ ਤੋਂ ਉੱਤੇ ਇਕ ਵਾਰ ਵੀ ਨਹੀਂ ਜਾ ਸਕਿਆ। ਯਾਨੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਨਾ ਗਿਰਾਵਟ ਨਾਲ ਸਿਰਫ਼ ਖੁੱਲ੍ਹਾ ਹੀ ਨਹੀਂ, ਸਗੋਂ ਖੁੱਲਣ ਦੇ ਬਾਅਦ ਲਗਾਤਾਰ ਡਿੱਗਦਾ ਹੀ ਚਲਾ ਗਿਆ। ਇਸ ਦਾ ਮਤਲੱਬ ਕਿ ਸਿਰਫ਼ ਅੱਧੇ ਘੰਟੇ ਵਿਚ ਹੀ ਸੋਨਾ 179 ਰੁਪਏ ਤੱਕ ਡਿੱਗ ਗਿਆ।

ਇਹ ਵੀ ਪੜ੍ਹੋ: IPL 2020 : ਵਿਰਾਟ ਦੀ ਹਾਰ 'ਤੇ ਗਾਵਸਕਰ ਨੇ ਅਨੁਸ਼ਕਾ 'ਤੇ ਵਿੰਨ੍ਹਿਆ ਨਿਸ਼ਾਨਾ, ਖੜ੍ਹਾ ਹੋਇਆ ਹੰਗਾਮਾ

ਪਿਛਲੇ ਮਹੀਨੇ 7 ਅਗਸਤ ਨੂੰ ਸੋਨੇ ਨੇ ਵਾਇਦਾ ਬਾਜ਼ਾਰ ਵਿਚ ਆਪਣਾ ਉੱਚਤਮ ਪੱਧਰ ਯਾਨੀ ਆਲ ਟਾਇਮ ਹਾਈ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56,200 ਰੁਪਏ ਹੋ ਗਈ ਸੀ। ਉਥੇ ਹੀ ਅੱਜ ਸੋਨੇ ਨੇ 49,725 ਰੁਪਏ ਪ੍ਰਤੀ 10 ਗ੍ਰਾਮ ਦਾ ਹੇਠਲਾ ਪੱਧਰ ਵੀ ਛੂਹ ਲਿਆ। ਯਾਨੀ ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿਚ ਕਰੀਬ 6,475 ਰੁਪਏ ਦੀ ਗਿਰਾਵਟ ਆਈ ਹੈ। ਉਂਝ ਤਾਂ ਇਹ ਸਮਾਂ ਸੋਨਾ ਖਰੀਦਣ ਲਈ ਬਹੁਤ ਚੰਗਾ ਹੈ ਪਰ ਸਰਾਫਾ ਬਾਜ਼ਾਰ ਵਿਚ ਘੱਟ ਮੰਗ ਦੀ ਵਜ੍ਹਾ ਨਾਲ ਭਾਰੀ ਡਿਸਕਾਊਂਟ ਦੇਣ ਦੇ ਬਾਵਜੂਦ ਲੋਕ ਪਹਿਲਾਂ ਦੀ ਤਰ੍ਹਾਂ ਸੋਣ ਵੱਲ ਆਕਰਸ਼ਤ ਨਹੀਂ ਹੋ ਰਹੇ ਹਨ।

ਹਾਜਿਰ ਮੰਗ ਕਮਜੋਰ ਪੈਣ ਕਾਰਨ ਕਾਰੋਬਾਰੀਆਂ ਨੇ ਆਪਣੇ ਜਮ੍ਹਾਂ ਸੌਦਿਆਂ ਨੂੰ ਘੱਟ ਕੀਤਾ ਜਿਸ ਨਾਲ ਵਾਇਦਾ ਬਾਜ਼ਾਰ ਵਿਚ ਸੋਨਾ ਵੀਰਵਾਰ ਨੂੰ 0.16 ਫ਼ੀਸਦੀ ਦੀ ਗਿਰਾਵਟ ਨਾਲ 49,428 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਵਾਲੇ ਸੋਨਾ ਕੰਟਰੈਕਟ ਦੀ ਕੀਮਤ 80 ਰੁਪਏ ਯਾਨੀ 0.16 ਫ਼ੀਸਦੀ ਦੀ ਗਿਰਾਵਟ ਨਾਲ 49,428 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ ਵਿਚ 6,936 ਲਾਟ ਲਈ ਕਾਰੋਬਾਰ ਹੋਇਆ।  ਸੋਨੇ ਦੇ ਦਸੰਬਰ ਮਹੀਨੇ ਵਿਚ ਡਿਲਿਵਰੀ ਵਾਲੇ ਕੰਟਰੈਕਟ ਦੀ ਕੀਮਤ 68 ਰੁਪਏ ਯਾਨੀ 0.14 ਫ਼ੀਸਦੀ ਦੀ ਗਿਰਾਵਟ ਨਾਲ 49,482 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਦੌਰਾਨ 11,780 ਲਾਟ ਲਈ ਕਾਰੋਬਾਰ ਹੋਇਆ। ਉਥੇ ਹੀ ਨਿਊਯਾਰਕ ਵਿਚ ਸੋਨੇ ਦਾ ਭਾਅ 0.57 ਫ਼ੀਸਦੀ ਡਿੱਗ ਕੇ 1,857.80 ਡਾਲਰ ਪ੍ਰਤੀ ਔਂਸ ਰਹਿ ਗਿਆ।

ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕਮਜੋਰੀ ਦੇ ਰੁਖ਼ ਦੌਰਾਨ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦੀ ਕੀਮਤ 485 ਰੁਪਏ ਦੇ ਨੁਕਸਾਨ ਨਾਲ 50,418 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ ਨੇ ਇਹ ਜਾਣਕਾਰੀ ਦਿੱਤੀ ਕਿ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਗਿਰਾਵਟ ਆਈ ਹੈ। ਪਿਛਲੇ ਦਿਨ ਦੇ ਕਾਰੋਬਾਰ ਵਿਚ ਇਹ 50,903 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ ਵਿਚ 485 ਰੁਪਏ ਦੀ ਗਿਰਾਵਟ ਰਹੀ ਜੋ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਦੀ ਗਿਰਾਵਟ ਨੂੰ ਦਰਸਾਉਂਦਾ ਹੈ।' ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਨਰਮੀ ਦਰਸਾਉਂਦਾ 1,854 ਡਾਲਰ ਪ੍ਰਤੀ ਔਂਸ ਉੱਤੇ ਸੀ।


author

cherry

Content Editor

Related News