ਸੋਨਾ 200 ਰੁ: ਮਹਿੰਗਾ, ਚਾਂਦੀ 'ਚ ਗਿਰਾਵਟ

Monday, Apr 22, 2019 - 03:15 PM (IST)

ਸੋਨਾ 200 ਰੁ: ਮਹਿੰਗਾ, ਚਾਂਦੀ 'ਚ ਗਿਰਾਵਟ

ਨਵੀਂ ਦਿੱਲੀ— ਸੋਮਵਾਰ ਸਰਾਫਾ ਬਾਜ਼ਾਰ 'ਚ ਕਾਰੋਬਾਰੀ ਮਾਹੌਲ ਨਿੱਘਾ ਰਿਹਾ। ਮੰਗ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਉਛਲ ਕੇ 32,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ ਚਾਂਦੀ 30 ਰੁਪਏ ਦੀ ਗਿਰਾਵਟ ਨਾਲ 38,570 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।

 

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਵੱਲੋਂ ਖਰੀਦਦਾਰੀ ਵਧਣ ਨਾਲ ਸੋਨੇ 'ਚ ਤੇਜ਼ੀ ਦਰਜ ਹੋਈ, ਜਦੋਂ ਕਿ ਸਿੱਕਾ ਤੇ ਉਦਯੋਗਿਕ ਨਿਰਮਾਤਾਵਾਂ ਦੀ ਮੰਗ ਫਿੱਕੀ ਰਹਿਣ ਨਾਲ ਚਾਂਦੀ 'ਚ ਨਰਮੀ ਦੇਖਣ ਨੂੰ ਮਿਲੀ।
ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜ਼ਰ 3.80 ਡਾਲਰ ਚਮਕ ਕੇ 1,279.25 ਡਾਲਰ ਪ੍ਰਤੀ ਔਂਸ 'ਤੇ ਰਿਹਾ। ਜੂਨ ਦਾ ਅਮਰੀਕੀ ਸੋਨਾ ਵਾਇਦਾ 4.80 ਡਾਲਰ ਦੀ ਬੜ੍ਹਤ 'ਚ 1,277.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਨਿਵੇਸ਼ਕਾਂ ਨੇ ਸੋਨੇ ਵੱਲ ਰੁਖ਼ ਕੀਤਾ। ਇਸ ਨਾਲ ਸੋਨੇ ਦੀ ਚਮਕ ਵਧੀ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ ਵੀ 0.06 ਡਾਲਰ ਦੀ ਮਜਬੂਤੀ ਨਾਲ 15.03 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News