ਸੋਨਾ ਖਰੀਦਦਾਰਾਂ ਨੂੰ ਝਟਕਾ, ਦੀਵਾਲੀ ਤਕ ਇੰਨਾ ਹੋ ਸਕਦੈ ਮਹਿੰਗਾ

08/18/2019 3:57:45 PM

ਨਵੀਂ ਦਿੱਲੀ— ਗਲੋਬਲ ਵਿਕਾਸ ਨੂੰ ਲੈ ਕੇ ਚਿੰਤਾਵਾਂ ਅਤੇ ਅਮਰੀਕਾ-ਚੀਨ ਵਿਚਕਾਰ ਵਪਾਰ ਤਣਾਅ ਵਧਣ ਕਾਰਨ ਦੀਵਾਲੀ ਤਕ ਸੋਨੇ ਦੀ ਕੀਮਤ 40,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਪਹੁੰਚ ਸਕਦੀ ਹੈ। ਫਿਲਹਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਲਗਭਗ 38-39 ਹਜ਼ਾਰ ਰੁਪਏ ਵਿਚਕਾਰ ਘੁੰਮ ਰਹੀ ਹੈ। ਸ਼ੁੱਕਰਵਾਰ ਸੋਨੇ ਦੀ ਕੀਮਤ 38,670 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।

 

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਯੂ. ਐੱਸ. ਅਤੇ ਚੀਨ ਵਿਚਕਾਰ ਵਪਾਰ ਖਿਚੋਤਾਣ ਕੁਝ ਘੱਟ ਹੋਣ ਨਾਲ ਕੀਮਤੀ ਧਾਤਾਂ ਦੀ ਮੰਗ 'ਚ ਨਰਮੀ ਹੋ ਸਕਦੀ ਹੈ ਪਰ ਰੁਝਾਨ ਨਕਾਰਾਤਮਕ ਹਨ। ਦੀਵਾਲੀ ਤਕ ਸੋਨਾ ਲਗਭਗ 40,000 ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਸਕਦਾ ਹੈ। 
ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਪ੍ਰਮੁੱਖ ਕਾਰਨ ਗਲੋਬਲ ਵਿਕਾਸ ਦਰ ਘਟਣ ਦਾ ਖਦਸ਼ਾ ਹੈ। ਨਿਵੇਸ਼ਕਾਂ ਵੱਲੋਂ ਸੋਨੇ ਨੂੰ ਇਕਨੋਮਿਕ ਸਲੋਡਾਊਨ ਦੇ ਬੀਮੇ ਦੇ ਤੌਰ 'ਤੇ ਪੋਰਟਫੋਲੀਓ 'ਚ ਰੱਖਿਆ ਜਾ ਰਿਹਾ ਹੈ। ਕੇਂਦਰੀ ਬੈਂਕਾਂ ਵੱਲੋਂ ਇੰਟਰਸਟ ਰੇਟ 'ਚ ਕਮੀ ਅਤੇ ਦੋ ਵੱਡੀਆਂ ਅਰਥਵਿਵਸਥਾਵਾਂ ਅਮਰੀਕਾ-ਚੀਨ ਵਿਚਕਾਰ ਚੱਲ ਰਹੇ ਵਪਾਰ ਵਿਵਾਦ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ। ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਜਰਮਨੀ ਤੇ ਯੂ. ਕੇ. ਦੀ ਕਮਜ਼ੋਰ ਵਿਕਾਸ ਦਰ ਕਾਰਨ ਗਲੋਬਲ ਗ੍ਰੋਥ ਲਈ ਨਵੀਂ ਚਿੰਤਾ ਖੜ੍ਹੀ ਹੋਈ ਹੈ।
ਨਿਵੇਸ਼ ਫਰਮ ਮਾਰਗਨ ਸਟੈਨਲੀ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਵੱਲੋਂ ਚੀਨ ਤੋਂ ਇੰਪੋਰਟਡ ਸਾਰੇ ਸਮਾਨਾਂ 'ਤੇ ਟੈਰਿਫ ਵਧਾ ਕੇ 25 ਫੀਸਦੀ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਵਪਾਰ ਯੁੱਧ ਕਾਫੀ ਵੱਧ ਜਾਵੇਗਾ, ਜਿਸ ਕਾਰਨ ਗਲੋਬਲ ਅਰਥਵਿਵਸਥਾ 3 ਤਿਮਾਹੀਆਂ 'ਚ ਮੰਦੀ 'ਚ ਦਾਖਲ ਹੋ ਸਕਦੀ ਹੈ।


Related News