ਸੋਨੇ ਦੀ ਸਪਲਾਈ ਘਟੀ, ਆਉਣ ਵਾਲੇ ਮਹੀਨਿਆਂ ''ਚ ਮਹਿੰਗਾ ਹੋ ਸਕਦਾ ਹੈ ਸੋਨਾ
Thursday, Oct 06, 2022 - 02:52 PM (IST)

ਨਵੀਂ ਦਿੱਲੀ : ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਚ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇਸ 'ਚ ਤੇਜੀ ਆ ਸਕਦੀ ਹੈ। ਸੋਨੇ ਦੀਆਂ ਕੀਮਤਾਂ ਵਧਣ ਦੀ ਜ਼ਮੀਨ ਤਿਆਰ ਹੋ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ 'ਚ ਸੋਨੇ ਦੀ ਸਪਲਾਈ ਘਟੀ ਹੈ। ਭਾਰਤ ਵਿਚ ਸੋਨੇ ਦੀਆਂ ਕੰਪਨੀਆਂ ਦਾ ਆਯਾਤ ਕਰਨ ਵਾਲੀਆਂ ਪ੍ਰਮੁੱਖ ਏਜੰਸੀਆਂ 'ਚ ਆਈ.ਸੀ.ਬੀ.ਸੀ. ਸਟੈਂਡਰਡ ਬੈਂਕ, ਜੇਪੀ ਮਾਰਗਨ ਅਤੇ ਸਟੈਂਡਰਡ ਚਾਰਟਡ ਬੈਂਕ ਹਰ ਸਾਲ ਤਿਉਹਾਰੀ ਸੀਜ਼ਨ 'ਚ ਸਭ ਤੋਂ ਵੱਧ ਸੋਨਾ ਆਯਾਤ ਕਰਦੀਆਂ ਹਨ ਪਰ ਇਸ ਸਾਲ ਬੈਂਕਾਂ ਨੇ ਭਾਰਤ ਵਿਚ ਆਉਣ ਵਾਲੇ ਸ਼ਿਪਮੇਂਟ 'ਤ ਕਟੌਤੀ ਕਰਕੇ ਉਸ ਨੂੰ ਚੀਨ, ਤੁਰਕੀ, ਅਤੇ ਕਈ ਹੋਰ ਦੇਸ਼ਾਂ 'ਚ ਭੇਜ ਦਿੱਤਾ ਹੈ ਜਿੱਥੇ ਇਸ ਦੀ ਵਧੇਰੇ ਕੀਮਤ ਮਿਲ ਰਹੀ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬੈਂਕਾਂ ਦੇ ਵਾਲਟ 'ਚ 10 ਫ਼ੀਸਦੀ ਤੋਂ ਵੀ ਘੱਟ ਸੋਨਾ ਬਚਿਆ ਹੈ। ਮੁੰਬਈ ਦੇ ਇਕ ਵਾਲਟ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਬੈਂਕਾਂ ਦੇ ਵਾਲਟ 'ਚ ਕਈ ਟਨ ਸੋਨਾ ਹੁੰਦਾ ਹੈ ਪਰ ਇਸ ਸਾਲ ਇਹ ਕੁਝ ਕਿਲੋ ਹੀ ਹੈ। ਇਸ ਕਾਰਨ ਭਾਰਤ ਵਿਚ ਇਸ ਤਿਉਹਾਰੀ ਸੀਜ਼ਨ ਸੋਨੇ ਦੀ ਕੀਮਤਾਂ 'ਚ ਵਧੇਰੇ ਤੇਜ਼ੀ ਦੇਖੀ ਜਾ ਸਕਦੀ ਹੈ। ਇਸ ਲਈ ਧਨਤੇਰਸ ਅਤੇ ਦਿਵਾਲੀ ਲਈ ਸੋਨਾ ਖਰੀਦਣ ਵਾਲਿਆਂ ਨੂੰ ਵਧੇਰੇ ਕੀਮਤ ਖਰਚ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਵਿਆਹਾਂ ਲਈ ਸੋਨਾ ਖਰੀਦਣ ਵਾਲਿਆਂ ਨੂੰ ਵਧੇਰੇ ਖ਼ਰਚ ਕਰਨਾ ਪੈ ਸਕਦਾ ਹੈ।
ਦੇਸ਼ ਵਿਚ 16 ਬੈਂਕਾ ਨੂੰ ਹੈ ਸੋਨਾ ਆਯਾਤ ਕਰਨ ਦੀ ਇਜਾਜ਼ਤ
ਏਕਸਿਸ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਫੇਡਰਲ ਬੈਂਕ, ਐੱਚ. ਡੀ.ਐੱਫ਼.ਸੀ.ਬੈਂਕ,ਇੰਡਸਟਰੀਅਲ ਅਤੇ ਕਮਰਸ਼ੀਅਲ ਬੈਂਕ ਆਫ਼ ਚੀਈਨਾ, ਆਈ.ਸੀ.ਆਈ.ਸੀ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੋਟਕ ਮਹਿੰਦਰਾ ਬੈਂਕ, ਕਰੂਰ ਵੈਸ਼ਅ ਬੈਂਕ, ਪੀ.ਐੱਨ.ਬੀ., ਐੱਸ. ਬੀ. ਆਈ., ਯੂਨੀਅਨ ਬੈਂਕ ਅਤੇ ਯੈਸ ਬੈਂਕ।