ਸੋਨਾ ਹੋਇਆ ਮਹਿੰਗਾ , ਜਾਣੋ 10 ਗ੍ਰਾਮ ਦੇ ਲਈ ਕਿੰਨੀ ਚੁਕਾਉਣੀ ਹੋਵੇਗੀ ਕੀਮਤ
Wednesday, Jun 21, 2017 - 04:04 PM (IST)
ਨਵੀਂ ਦਿੱਲੀ —ਸੰਸਾਰਕ ਰੁਝਾਨਾਂ 'ਚ ਤੇਜੀ ਅਤੇ ਲੋਕਲ ਜਵੈਲਰ ਦੇ ਵਿੱਚ ਡਿਮਾਂਡ ਦੀ ਵਜ੍ਹਾ ਨਾਲ ਸੋਨਾ ਦੇ ਰੇਟ 'ਚ ਲਗਾਤਾਰ ਦੋ ਦਿਨ੍ਹਾਂ ਦੀ ਗਿਰਾਵਟ 'ਤੇ ਬਰੇਕ ਲੱਗ ਗਿਆ। ਬੁੱਧਵਾਰ ਨੂੰ ਦਿੱਲੀ ਬੁਲਿਅਨ ਮਾਰਕਿਟ 'ਚ ਸੋਨਾ ਦੇ ਰੇਟ 'ਚ 105 ਰੁਪਏ ਦੀ ਤੇਜੀ ਦੇਖਣ ਨੂੰ ਮਿਲੀ ਅਤੇ ਰੇਟ 29,105 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਨੇ ਦੇ ਰੇਟ 'ਚ ਸੋਮਵਾਰ ਨੂੰ 100 ਰੁਪਏ ਅਤੇ ਮੰਗਲਵਾਰ ਨੂੰ 70 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਹਾਲਾਂਕਿ ਚਾਂਦੀ ਦੀ ਕੀਮਤਾਂ ਲਗਾਤਾਰ ਦੂਸਰੇ ਦਿਨ ਸਥਿਰ ਰਹੀ। ਚਾਂਦੀ ਦੀ ਕੀਮਤ 38,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਹੈ। ਉੱਥੇ ਰਾਜਥਾਨੀ ਦਿੱਲੀ 'ਚ 99.9 ਫੀਸਦੀ ਅਤੇ 99.5 ਫੀਸਦੀ ਪਾਈਰਟੀ ਵਾਲੇ ਸੋਨੇ ਦੀ ਕੀਮਤ 105 ਰੁਪਏ ਵੱਧ ਕੇ ਕਰਮਸ਼ 29,105 ਰੁਪਏ ਪ੍ਰਤੀ 10 ਗ੍ਰਾਮ ਦੇ ਸਤਰ 'ਤੇ ਰਹੀ।
