ਮਹਾਮਾਰੀ ''ਚ ਸੋਨਾ ਬਿਹਤਰ ਬਦਲ, ਸਾਖ ਦਾ ਵੀ ਜੋਖਿਮ ਨਹੀਂ : ਗੋਲਡ ਕੌਂਸਲ

03/25/2020 1:50:09 AM

ਮੁੰਬਈ - ਅਜਿਹੇ ਸਮੇਂ ਜਦੋਂ ਨਿਵੇਸ਼ਕ ਕੋਰੋਨਾ ਵਾਇਰਸ ਦੇ ਫੈਲਣ ਤੋਂ ਬੁਰੀ ਤਰ੍ਹਾਂ ਡਰੇ ਹੋਏ ਹਨ ਅਤੇ ਸ਼ੇਅਰ ਬਾਜ਼ਾਰ ਭਾਰੀ ਉਤਾਰ-ਚੜ੍ਹਾਅ 'ਚੋਂ ਲੰਘ ਰਹੇ ਹਨ, 'ਵਰਲਡ ਗੋਲਡ ਕੌਂਸਲ' (ਡਬਲਯੂ .ਜੀ.ਸੀ.) ਨੇ ਕਿਹਾ ਹੈ ਕਿ ਸੋਨਾ ਅਜਿਹੇ ਸਮੇਂ 'ਚ ਜ਼ਰੂਰੀ ਨਕਦੀ ਅਤੇ ਤਰਲਤਾ ਉਪਲੱਬਧ ਕਰਵਾ ਸਕਦਾ ਹੈ, ਜਿਸ ਨਾਲ ਸਾਖ ਦਾ ਵੀ ਕੋਈ ਜੋਖਿਮ ਨਹੀਂ ਹੈ ਅਤੇ ਇਹ ਤੁਹਾਡੇ ਸਮੁੱਚੇ ਪੋਰਟਫੋਲੀਓ ਦੇ ਪ੍ਰਦਰਸ਼ਨ ਨੂੰ ਵੀ ਬਿਹਤਰ ਬਣਾ ਸਕਦਾ ਹੈ।
ਡਬਲਯੂ. ਜੀ. ਸੀ. ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੋਨਾ ਸਪੱਸ਼ਟ ਤੌਰ 'ਤੇ ਸ਼ੇਅਰ, ਬਾਂਡ ਅਤੇ ਵਿਆਪਕ ਆਧਾਰ ਵਾਲੇ ਪੋਰਟਫੋਲੀਓ ਦਾ ਅਨੁਪੂਰਕ ਹੋ ਸਕਦਾ ਹੈ। ਇਸ 'ਚ ਕਿਸੇ ਵੀ ਪ੍ਰਕਾਰ ਦੀ ਪ੍ਰਣਾਲੀਗਤ ਅਸਫਲਤਾ, ਕਰੰਸੀ ਡਿੱਗਣਾ  ਅਤੇ ਮਹਿੰਗਾਈ ਜੋਖਮਾਂ ਤੋਂ ਬਚਾਅ ਅਤੇ ਢਾਲ ਬਣਨ ਦੀ ਪੂਰੀ ਸਮਰੱਥਾ ਹੈ। ਡਬਲਯੂ. ਜੀ. ਸੀ. ਦੀ ਇਸ ਰਿਪੋਰਟ ਦਾ ਨਾਂ 'ਇਕ ਰਣਨੀਤਕ ਜਾਇਦਾਦ ਵਜੋਂ ਸੋਨੇ ਦੀ ਉਪਯੋਗਿਤਾ: ਭਾਰਤੀ ਸਬੰਧ 'ਚ ।


Gurdeep Singh

Content Editor

Related News