ਅਪ੍ਰੈਲ-ਜੂਨ ਦੌਰਾਨ ਸੋਨੇ ਦੀ ਦਰਾਮਦ 35.5 ਫ਼ੀਸਦੀ ਵਧੀ

Tuesday, Aug 13, 2019 - 01:34 AM (IST)

ਅਪ੍ਰੈਲ-ਜੂਨ ਦੌਰਾਨ ਸੋਨੇ ਦੀ ਦਰਾਮਦ 35.5 ਫ਼ੀਸਦੀ ਵਧੀ

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੀ ਸੋਨਾ ਦਰਾਮਦ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ 35.5 ਫ਼ੀਸਦੀ ਵਧ ਕੇ 11.45 ਅਰਬ ਡਾਲਰ (ਲਗਭਗ 80,000 ਕਰੋੜ ਰੁਪਏ) ਹੋ ਗਿਆ। 2018-19 ਦੀ ਇਸ ਮਿਆਦ 'ਚ 8.45 ਅਰਬ ਡਾਲਰ (ਲਗਭਗ 59,000 ਕਰੋੜ ਰੁਪਏ) ਦਾ ਸੋਨਾ ਦਰਾਮਦ ਕੀਤਾ ਗਿਆ ਸੀ। ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਸੋਨੇ ਦੀ ਦਰਾਮਦ ਦਾ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) 'ਤੇ ਸਿੱਧਾ ਅਸਰ ਹੁੰਦਾ ਹੈ। ਚਾਲੂ ਖਾਤੇ ਦਾ ਘਾਟਾ 2018-19 'ਚ ਵਧ ਕੇ ਕੁਲ ਘਰੇਲੂ ਉਤਪਾਦਨ (ਜੀ. ਡੀ. ਪੀ.) ਦੇ 2.1 ਫ਼ੀਸਦੀ ਯਾਨੀ 57.2 ਅਰਬ ਡਾਲਰ 'ਤੇ ਰਿਹਾ। 2017-18 'ਚ ਇਹ ਜੀ. ਡੀ. ਪੀ. ਦੇ 1.8 ਫ਼ੀਸਦੀ (48.7 ਅਰਬ ਡਾਲਰ) 'ਤੇ ਸੀ। ਸੋਨੇ ਦੀ ਦਰਾਮਦ 'ਚ ਵਾਧੇ ਨਾਲ ਦੇਸ਼ ਦਾ ਵਪਾਰ ਘਾਟਾ ਵੀ 2019-20 ਦੀ ਅਪ੍ਰੈਲ-ਜੂਨ ਤਿਮਾਹੀ 'ਚ ਮਾਮੂਲੀ ਵਧ ਕੇ 45.96 ਅਰਬ ਡਾਲਰ 'ਤੇ ਪਹੁੰਚ ਗਿਆ। ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਵਪਾਰ ਘਾਟਾ 44.94 ਅਰਬ ਡਾਲਰ ਸੀ। ਇਸ ਸਾਲ ਫਰਵਰੀ ਨੂੰ ਛੱਡ ਕੇ ਬਾਕੀ ਮਹੀਨਿਆਂ 'ਚ ਸੋਨੇ ਦੀ ਦਰਾਮਦ 'ਚ ਦਹਾਈ ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ। ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ ਨੇ ਇੰਪੋਰਟ ਡਿਊਟੀ 'ਚ ਵਾਧੇ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ। ਪਿਛਲੇ ਵਿੱਤੀ ਸਾਲ 'ਚ ਰਤਨ ਅਤੇ ਗਹਿਣਾ ਬਾਰਮਦ 5.32 ਫ਼ੀਸਦੀ ਡਿਗ ਕੇ 30.96 ਅਰਬ ਡਾਲਰ ਰਹੀ।


author

Karan Kumar

Content Editor

Related News