ਅਪ੍ਰੈਲ-ਜੁਲਾਈ ਮਿਆਦ ''ਚ ਸੋਨਾ ਆਯਾਤ 15.4 ਫੀਸਦੀ ਵਧਿਆ

Wednesday, Aug 21, 2019 - 09:49 AM (IST)

ਅਪ੍ਰੈਲ-ਜੁਲਾਈ ਮਿਆਦ ''ਚ ਸੋਨਾ ਆਯਾਤ 15.4 ਫੀਸਦੀ ਵਧਿਆ

ਨਵੀਂ ਦਿੱਲੀ—ਦੇਸ਼ ਦਾ ਸੋਨਾ ਆਯਾਤ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੁਲਾਈ ਮਿਆਦ 'ਚ 15.4 ਫੀਸਦੀ ਵਧ ਕੇ 13.16 ਅਰਬ ਡਾਲਰ  (ਕਰੀਬ 92,000 ਕਰੋੜ ਰੁਪਏ) ਹੋ ਗਿਆ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਜਾਣਕਾਰੀ ਪ੍ਰਾਪਤ ਹੋਈ। ਸਾਲ 2018-19 ਦੀ ਇਸ ਸਮੇਂ 'ਚ 11.41 ਅਰਬ ਡਾਲਰ (ਕਰੀਬ 80,000 ਕਰੋੜ ਰੁਪਏ) ਦਾ ਸੋਨਾ ਆਯਾਤ ਕੀਤਾ ਗਿਆ ਸੀ। ਸੋਨੇ ਦੇ ਆਯਾਤ ਦਾ ਦੇਸ਼ ਦੇ ਚਾਲੂ ਖਾਤੇ ਦੇ (ਕੈਡ) 'ਤੇ ਸਿੱਧਾ ਅਸਰ ਹੁੰਦਾ ਹੈ। ਚਾਲੂ ਖਾਤੇ ਦਾ ਘਾਟਾ 2018-19 ਦਾ ਵੱਧ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 2.1 ਫੀਸਦੀ ਭਾਵ 57.2 ਅਰਬ ਡਾਲਰ 'ਤੇ ਰਿਹਾ। 2017-18 'ਚ ਇਹ ਜੀ.ਡੀ.ਪੀ. ਦੇ 1.8 ਫੀਸਦੀ (48.7 ਅਰਬ ਡਾਲਰ) 'ਤੇ ਸੀ। ਇਸ ਸਾਲ ਫਰਵਰੀ ਨੂੰ ਛੱਡ ਕੇ ਬਾਕੀ ਮਹੀਨਿਆਂ 'ਚ ਸੋਨਾ ਆਯਾਤ 'ਚ ਦਹਾਈ ਅੰਕ ਦਾ ਵਾਧਾ ਕੀਤਾ ਗਿਆ ਹੈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ। ਸਰਕਾਰ ਨੇ ਇਸ ਸਾਲ ਦੇ ਬਜਟ 'ਚ ਸੋਨੇ 'ਤੇ ਆਯਾਤ ਚਾਰਜ ਨੂੰ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕੀਤਾ ਹੈ। ਉਦਯੋਗ ਵਿਸ਼ੇਸ਼ਕਾਂ ਮੁਤਾਬਕ ਅਧਿਕ ਚਾਰਜ ਦੇ ਚੱਲਦੇ ਕਾਰੋਬਾਰੀ ਆਪਣੀ ਵਿਨਿਰਮਾਣ ਇਕਾਈਆਂ ਨੂੰ ਗੁਆਂਡੀ ਦੇਸ਼ਾਂ 'ਚ ਲਿਜਾ ਸਕਦੇ ਹਨ। ਰਤਨ ਅਤੇ ਗਹਿਣਾ ਨਿਰਯਾਤ ਪ੍ਰਮੋਸ਼ਨ ਪ੍ਰੀਸ਼ਦ ਨੇ ਆਯਾਤ ਡਿਊਟੀ 'ਚ ਵਾਧੇ ਨੂੰ ਲੈ ਕੇ ਨਿਰਾਸ਼ਾ ਜਤਾਈ ਹੈ। ਪਿਛਲੇ ਵਿੱਤੀ ਸਾਲ 'ਚ ਰਤਨ ਅਤੇ ਗਹਿਣਾ ਨਿਰਯਾਤ 5.32 ਫੀਸਦੀ ਡਿੱਗ ਕੇ 30.96 ਅਰਬ ਡਾਲਰ ਰਿਹਾ।


author

Aarti dhillon

Content Editor

Related News